ਸੂਫ਼ੀ ਮਹਿਫ਼ਿਲਾਂ ਦੀ ਸ਼ਾਨ ਤੇ ਪੰਜਾਬ ਦੀ ਰੇਸ਼ਮਾ ਸਈਦਾ ਬੇਗਮ ਢੋਅ ਰਹੀ ਹੈ ਗੁੰਮਨਾਮੀ ਦਾ ਹਨੇਰਾ

By  Rupinder Kaler May 4th 2019 11:54 AM

ਅਕਸਰ ਕਿਹਾ ਜਾਂਦਾ ਹੈ ਕਿ ਫਕੀਰਾਂ ਦੀ ਗੋਦੜੀ ਵਿੱਚ ਲਾਲ ਛਿੱਪੇ ਹੁੰਦੇ ਹਨ । ਇਸੇ ਤਰ੍ਹਾਂ ਪੰਜਾਬ ਦੀ ਧਰਤੀ 'ਤੇ ਅਜਿਹੇ ਬਹੁਤ ਸਾਰੇ ਗਾਇਕ ਹਨ, ਜਿਨ੍ਹਾਂ ਦੀ ਗਾਇਕੀ ਹਰ ਇੱਕ ਨੂੰ ਕੀਲ ਕੇ ਰੱਖ ਦਿੰਦੀ ਹੈ । ਪਰ ਘਰ ਦੀ ਗਰੀਬੀ ਇਹਨਾਂ ਗਾਇਕਾਂ ਨੂੰ ਅੱਗੇ ਨਹੀਂ ਆਉਣ ਦਿੰਦੀ । ਅਜਿਹੀ ਹੀ ਇੱਕ ਗਾਇਕਾ ਹੈ ਸਈਦਾ ਬੇਗਮ ਜਿਸ ਦੀ ਗਾਇਕੀ ਬਾਕਮਾਲ ਹੈ ।

Saida Begum Saida Begum

ਸਈਦਾ ਬੇਗਮ ਹਰ ਮਹਿਫ਼ਿਲ ਦੀ ਸ਼ਾਨ ਬਣਦੀ ਹੈ ਪਰ ਘਰ ਦੀ ਗਰੀਬੀ ਕਰਕੇ ਉਹ ਇੱਕ ਵੀ ਕੈਸੇਟ ਨਹੀਂ ਕਰ ਸਕੀ ਜਿਸ ਕਰਕੇ ਗਾਇਕੀ ਦੇ ਖੇਤਰ ਦਾ ਇਹ ਲਾਲ ਗੁੰਮਨਾਮੀ ਦਾ ਹਨੇਰਾ ਢੋਅ ਰਿਹਾ ਹੈ । ਸਈਦਾ ਬੇਗਮ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਸੰਗੀਤ ਦੇ ਪਟਿਆਲਾ ਘਰਾਣੇ ਦੀ ਮਂੈਬਰ ਹੈ, ਜਿਸ ਕਰਕੇ ਉਸ ਨੇ ਆਪਣੇ ਪਿਤਾ ਬਸ਼ੀਰ ਮੁਹੰਮਦ ਤੋਂ ਹੀ ਸੰਗੀਤ ਦਾ ਹਰ ਉਹ ਵੱਲ ਸਿੱਖਿਆ ਸੀ ਜਿਹੜਾ ਉਸ ਨੂੰ ਮਹਾਨ ਗਾਇਕਾ ਬਣਾਉਂਦਾ ਹੈ ।

https://www.youtube.com/watch?v=3t6nDuTDKHI

ਸਈਦਾ ਨੇ 7 ਸਾਲ ਦੀ ਉਮਰ ਵਿੱਚ ਹੀ ਸੁਰਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ । ਪਰ ਇਸ ਦੇ ਬਾਵਜੂਦ ਉਸ ਨੇ ਵਿਆਹ ਤੋਂ ਪਹਿਲਾਂ ਕਦੇ ਵੀ ਕੋਈ ਸਟੇਜ ਸਾਂਝੀ ਨਹੀਂ ਸੀ ਕੀਤੀ ਕਿਉਂਕਿ ਉਸ ਜ਼ਮਾਨੇ ਵਿੱਚ ਕੁੜੀਆਂ ਦੇ ਗਾਉਣ ਨੂੰ ਮਾੜਾ ਸਮਝਿਆ ਜਾਂਦਾ ਸੀ । ਸਈਦਾ ਦਾ ਵਿਆਹ ਜਦੋਂ ਨੇਕ ਨਾਲ ਹੋਇਆ ਤਾਂ ਨੇਕ ਨੇ ਉਸ ਨੂੰ ਇਹ ਇਜ਼ਾਜਤ ਦੇ ਦਿੱਤੀ ਕਿ ਉਹ ਸਟੇਜ ਤੇ ਜਾ ਕੇ ਗਾ ਸਕਦੀ ਹੈ ।

https://www.youtube.com/watch?v=p-4vKksnXaA

ਵਿਆਹ ਤੋਂ ਬਾਅਦ ਸਈਦਾ ਨੇ ਹਰ ਸੂਫ਼ੀ ਮਹਿਫ਼ਿਲ ਵਿੱਚ ਕਲਾਮ ਗਾ ਕੇ ਲੋਕਾਂ ਦੇ ਦਿਲ ਜਿੱਤੇ । ਇਹਨਾਂ ਮਹਿਫ਼ਿਲਾਂ ਵਿੱਚ ਉਹਨਾਂ ਨੇ ਹੰਸ ਰਾਜ ਹੰਸ ਵਰਗੇ ਕਲਾਕਾਰਾਂ ਨਾਲ ਜੁਗਲ ਬੰਦੀਆਂ ਕੀਤੀਆਂ । ਆਲ ਇੰਡੀਆ ਰੇਡੀਓ ਤੇ ਜਲੰਧਰ ਦੂਰਦਰਸ਼ਨ ਤੇ ਜਾ ਕੇ ਗਾਣੇ ਗਾਏ । ਪਰ ਇਸ ਸਭ ਦੇ ਬਾਵਜੂਦ ਸਈਦਾ ਪਿਛਲੇ 25 ਸਾਲਾਂ ਤੋਂ ਗੁੰਮਨਾਮੀ ਦਾ ਹਨੇਰਾ ਢੋਅ ਰਹੀ ਹੈ ਜਿਸ ਦੀ ਵੱਡੀ ਵਜ੍ਹਾ ਹੈ ਘਰ ਦੀ ਗਰੀਬੀ ।

https://www.youtube.com/watch?v=5bisnJipce8

ਸਈਦਾ ਕਈ ਵਾਰ ਕੈਸੇਟ ਕਰਨ ਦਾ ਮਨ ਬਣਾ ਚੁੱਕੀ ਹੈ ਪਰ ਹਰ ਵਾਰ ਉਸ ਦਾ ਮਨ ਟੁੱਟ ਜਾਂਦਾ ਹੈ ਕਿਉਂਕਿ ਉਹ ਜਿਸ ਵੀ ਪ੍ਰੋਡਿਊਸਰ ਨਾਲ ਗੱਲ ਕਰਦੀ ਹੈ ਉਹ ੪ ਤੋਂ ੫ ਲੱਖ ਮੰਗਦਾ ਹੈ । ਜਿਹੜੇ ਕਿ ਸਈਦਾ ਕੋਲ ਹੈ ਨਹੀਂ ।   ਇਹ ਮਹਾਨ ਗਾਇਕਾ ਅੱਜ ਕੱਲ੍ਹ ਸ਼ਾਹਕੋਟ ਦੇ ਨਾਲ ਲਗਦੇ ਕਸਬੇ ਲੋਹੀਆਂ ਵਿੱਚ ਰਹਿ ਰਹੀ ਹੈ ।

Related Post