ਇਕ ਹੋਰ ਪੰਜਾਬੀ ਸਟਾਰ, ਕਰਨ ਜਾ ਰਿਹਾ ਹੈ ਬਾਲੀਵੁੱਡ ਵਿਚ ਐਂਟਰੀ

By  Gulshan Kumar February 17th 2018 01:03 PM -- Updated: February 17th 2018 01:11 PM

ਇਕ ਹੋਰ ਪੰਜਾਬੀ ਸਟਾਰ ਕਰਨ ਜਾ ਰਿਹਾ ਹੈ ਬੌਲੀਵੁੱਡ ਵਿਚ ਐਂਟਰੀ | ਬਿਲਕੁੱਲ ਜੀ, ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਤੇ ਜਿਹੜਾ ਬਾਲੀਵੁੱਡ ਵਿਚ ਐਂਟਰੀ ਕਰਨ ਜਾ ਰਿਹਾ ਹੈ ਉਹ ਹੈ ਜੀ ਪੰਜਾਬੀਆਂ ਦਾ ਚਹੇਤਾ ਬਾਕਮਾਲ ਐਂਕਰ, ਤੇ ਬਹੁਤ ਹੀ ਟੈਲੇਂਟਡ ਐਕਟਰ ਸਾਹਿਲ ਵਿਡੋਲੀਆ | ਜੀ ਹਾਂ, ਇਹ ਉਹੀ ਸਾਹਿਲ ਵਿਡੋਲੀਆ ਨੇ ਜਿਹਨਾਂ ਨੂੰ ਤੁਸੀਂ PTC Punjabi ਦੇ ਅਲੱਗ ਅਲੱਗ ਸ਼ੋਅਸ ਹੋਸਟ ਕਰਦੇ ਦੇਖਦੇ ਹੋ | ਜਿਵੇਂ ਕਿ ਵੋਇਸ ਔਫ਼ ਪੰਜਾਬ, ਵੋਇਸ ਔਫ਼ ਪੰਜਾਬ ਛੋਟਾ ਚੈਂਪ, ਪੀ ਟੀ ਸੀ ਸੂਪਰ ਸਟਾਰ, ਪੀ ਟੀ ਸੀ ਸ਼ੋਅ ਕੇਸ, ਤੇ ਹੋਰ ਤੁਹਾਡੇ ਫ਼ੇਵਰੇਟ ਸ਼ੋਅਸ |

ਹੁਣ ਸਾਹਿਲ ਵਿਡੋਲੀਆ ਨੇ ਲੰਬੀ ਛਾਲ ਮਾਰੀ ਹੈ ਤੇ ਹੁਣ ਉਹ ਸੂਜੀਤ ਸਰਕਾਰ ਦੀ ਆਉਣ ਵਾਲੀ ਮੂਵੀ ਅਕਤੂਬਰ ਰਾਹੀਂ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਗੇ | ਇਸ ਫ਼ਿਲਮ ਵਿਚ ਵਰੁਣ ਧਵਨ Varun Dhawan ਲੀਡ ਤੇ ਨਜ਼ਰ ਆਉਣਗੇ | ਐਥੇ, ਜ਼ਿਕਰਯੋਗ ਹੈ ਕਿ ਸਾਹਿਲ ਵਿਡੋਲੀਆ Sahil Vidolia ਨੇ ਪੰਜਾਬੀ ਫ਼ਿਲ਼ਮ ਇੰਡਸਟਰੀ ਵਿਚ ਪੂਜਾ ਕਿਵੇਂ ਆਂ ਰਾਹੀ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ | ਬਾਲੀਵੁੱਡ ਵਿਚ ਆਪਣੀ ਸ਼ੁਰੂਆਤ ਦੀ ਖ਼ਬਰ ਉਹਨਾਂ ਨੇ ਆਪਣੇ ਫ਼ੇਸਬੁੱਕ ਅਕਾਉਂਟ ਤੇ ਸਾਂਝੀ ਕੀਤੀ | ਇਸ ਮੂਵੀ ਦਾ ਟੀਜ਼ਰ ਆਉਟ ਹੋ ਗਿਆ ਹੈ ਇਹ ਮੂਵੀ 13 ਅਪਰੈਲ ਨੂੰ ਰਿਲੀਜ਼ ਹੋਏਗੀ |

Edited By: Gourav Kochhar

Related Post