ਦਬੰਗ-3 ਫ਼ਿਲਮ ਦੀ ਇਹ ਅਦਾਕਾਰਾ ਜ਼ਖਮੀ ਹੋਣ ਦੇ ਬਾਵਜੂਦ ਜੁਟੀ ਕੰਮ 'ਚ,ਵੀਡੀਓ ਵਾਇਰਲ

By  Shaminder December 14th 2019 12:35 PM

ਸਈ ਮਾਂਜੇਰਕਰ ਜੋ ਕਿ ਫ਼ਿਲਮ ਦਬੰਗ-3'ਚ ਨਜ਼ਰ ਆਉਣ ਵਾਲੀ ਹੈ । ਆਪਣੇ ਕੰਮ ਪ੍ਰਤੀ ਕਾਫੀ ਸੰਜੀਦਾ ਨਜ਼ਰ ਆ ਰਹੀ ਹੈ । ਦਬੰਗ-3 ਦੀ ਇਸ ਅਦਾਕਾਰਾ ਜ਼ਖਮੀ ਹੋਣ ਦੇ ਬਾਵਜੂਦ ਆਪਣੀ ਫ਼ਿਲਮ ਦੇ ਕੰਮ 'ਚ ਰੁੱਝੀ ਹੋਈ ਨਜ਼ਰ ਆ ਰਹੀ ਹੈ ।ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਜ਼ਖਮੀ ਹਾਲਤ 'ਚ ਬੈਸਾਖੀਆਂ ਦਾ ਸਹਾਰਾ ਲੈ ਕੇ ਚੱਲਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ:ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਉਰਫ਼ ਗੁਰਮੀਤ ਸਿੰਘ ਜੌਲੀ ਨੇ ਆਪਣੇ ਮਾਪਿਆਂ ਨਾਲ ਬੁਰਜ ਖਲੀਫ਼ਾ ਦੇ 148ਵੇਂ ਫਲੋਰ ‘ਤੇ ਜਾ ਕੇ ਇੰਝ ਕੀਤੀ ਮਸਤੀ,ਵੀਡੀਓ ਹੋ ਰਿਹਾ ਵਾਇਰਲ

https://www.instagram.com/p/B6Be_4dHT8s/

ਦੱਸ ਦਈਏ ਕਿ ਸਲਮਾਨ ਖ਼ਾਨ ਨੇ ਕਈ ਕਲਾਕਾਰਾਂ ਨੂੰ ਮੌਕਾ ਦਿੱਤਾ ਹੈ ਅਤੇ ਸਈ ਮਾਂਜੇਰਕਰ ਉਨ੍ਹਾਂ ਵਿੱਚੋਂ ਇੱਕ ਹਨ ।ਉਹ ਅਦਾਕਾਰ ਮਹੇਸ਼ ਮਾਂਜੇਰਕਰ ਦੀ ਧੀ ਹੈ ।ਸਈ ਨੂੰ ਇਹ ਮੌਕਾ ਸਲਮਾਨ ਖ਼ਾਨ ਨੇ ਦਿੱਤਾ ਹੈ।

https://www.instagram.com/p/B6CoaTKgA4V/

ਦਰਅਸਲ ਸਈ ਨੇ  ਇੱਕ ਇੰਟਰਵਿਊ ਦੌਰਾਨ ਦੱਸਿਆ ਕਿ 11ਵੀਂ ਕਲਾਸ 'ਚ ਥੀਏਟਰ ਮੇਰਾ ਇੱਕ ਪਸੰਦੀਦਾ ਵਿਸ਼ਾ ਸੀ 12ਵੀਂ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੜ੍ਹਾਈ ਤੋਂ ਬ੍ਰੇਕ ਲੈ ਲਿਆ ਸੀ ਅਤੇ ਫ਼ਿਲਮਾਂ 'ਚ ਕਿਸਮਤ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ-3 'ਤੇ ਕੰਮ ਚੱਲ ਰਿਹਾ ਸੀ ਸਲਮਾਨ ਖ਼ਾਨ ਨੂੰ ਸਈ ਦਾ ਇਹ ਚੁਲਬੁਲਾ ਅੰਦਾਜ਼ ਪਸੰਦ ਆਇਆ ਅਤੇ ਉਸ ਨੂੰ ਇਸ ਰੋਲ ਲਈ ਚੁਣ ਲਿਆ ਗਿਆ ।

Related Post