ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਦੇ ਪਟੌਦੀ ਪੈਲੇਸ ਦੀ ਕੀਮਤ ਹੈ ਕਰੋੜਾਂ ‘ਚ, ਅਦਾਕਾਰ ਨੇ ਇਸ ਤਰ੍ਹਾਂ ਛੁਡਵਾਇਆ ਸੀ ਪੈਲੇਸ

By  Shaminder June 11th 2020 01:32 PM -- Updated: June 11th 2020 01:42 PM

ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਦੀ ਗਿਣਤੀ ਬਾਲੀਵੁੱਡ ਦੀਆਂ ਸਭ ਤੋਂ ਹੌਟ ਅਤੇ ਖ਼ੂਬਸੂਰਤ ਜੋੜੀਆਂ ‘ਚੋਂ ਇੱਕ ਮੰਨੀ ਜਾਂਦੀ ਹੈ । ਅੱਜ ਇਸ ਜੋੜੀ ਦੇ ਮਹਿਲ ਨੁਮਾ ਪੈਲੇਸ ਬਾਰੇ ਤੁਹਾਨੂੰ ਦੱਸਾਂਗੇ । ਜੀ ਹਾਂ ਪਟੌਦੀ ਪੈਲੇਸ ਜੋ ਹਰਿਆਣਾ ਦੇ ਜ਼ਿਲ੍ਹਾ ਗੁਰੂਗ੍ਰਾਮ ‘ਚ ਪੈਂਦਾ ਹੈ । ਇਸ ਪੈਲੇਸ ‘ਚ 150 ਦੇ ਕਰੀਬ ਕਮਰੇ ਹਨ ਅਤੇ ਇਸ ਦੀ ਕੀਮਤ 800 ਕਰੋੜ ਰੁਪਏ ਦੱਸੀ ਜਾਂਦੀ ਹੈ । ਇੱਕ ਇੰਟਰਵਿਊ ਦੌਰਾਨ ਸੈਫ਼ ਅਲੀ ਖ਼ਾਨ ਨੇ ਇਸ ਪੈਲੇਸ ਨੂੰ ਲੈ ਕੇ ਕਈ ਖੁਲਾਸੇ ਵੀ ਕੀਤੇ ਸਨ ।

https://www.instagram.com/p/BrtXD56gXB9/

ਇੰਟਰਵਿਊ ਮੁਤਾਬਕ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਵਿਰਾਸਤ ‘ਚ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਅਤੇ ਪਿਤਾ ਦੇ ਦਿਹਾਂਤ ਤੋਂ ਬਾਅਦ ਪਟੌਦੀ ਪੈਲੇਸ ਵੀ ਕਿਰਾਏ ‘ਤੇ ਚਲਿਆ ਗਿਆ ਅਤੇ ਉਸ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ।ਲਗਾਤਾਰ ਕਮਾਈ ਕਰ ਕੇ ਮੈਂ ਆਪਣੇ ਪੈਲੇਸ ਨੂੰ ਛੁਡਵਾਇਆ ਅਤੇ ਜੋ ਘਰ ਮੈਨੂੰ ਵਿਰਾਸਤ ‘ਚ ਮਿਲਣਾ ਚਾਹੀਦਾ ਸੀ ਉਸ ਨੂੰ ਮੈਂ ਆਪਣੀ ਕਮਾਈ ਨਾਲ ਪ੍ਰਾਪਤ ਕੀਤਾ ।ਸੈਫ਼ ਆਪਣੇ ਬੀਤੇ ਸਮੇਂ ਬਾਰੇ ਦੱਸਦੇ ਹਨ ਕਿ “ਮੇਰਾ ਜਨਮ ਅਤੇ ਪਾਲਣ ਪੋਸ਼ਣ ਮੁੰਬਈ ‘ਚ ਹੋਇਆ।

Pataudi-Palace7 Pataudi-Palace7

ਪਟੌਦੀ ਹਾਊਸ ਦਿੱਲੀ ਦੀ ਬਸਤੀਵਾਦੀ ਮਹਲ ਦੀ ਤਰਜ਼ 'ਤੇ ਬਣਾਇਆ ਗਿਆ ਸੀ। ਇਹ ਰਾਬਰਡ ਟੋਰ ਰਸੇਲ ਦੁਆਰਾ 1900 ਦੇ ਆਸ ਪਾਸ ਡਿਜ਼ਾਇਨ ਕੀਤਾ ਗਿਆ ਸੀ। ਆਸਟ੍ਰੀਆ ਦੇ ਆਰਕੀਟੈਕਟ ਕਾਰਲ ਮੋਲਟਜ਼ ਵਾਨ ਹੇਨਜ਼ ਨੇ ਇਸ ਕੰਮ ‘ਚ ਸਹਾਇਤਾ ਕੀਤੀ ਸੀ।ਮਹਿਲ ਨੂੰ ਵਾਪਸ ਮਿਲਣ ਤੋਂ ਬਾਅਦ, ਸੈਫ ਨੇ ਆਪਣੇ ਹਿਸਾਬ ਨਾਲ ਇਸ ਨੂੰ ਦੁਬਾਰਾ ਬਣਾਇਆ। ਇਸ ਦੇ ਡਿਜ਼ਾਈਨ ਨੂੰ ਬਦਲਣ ਲਈ, ਉਸ ਨੇ ਇੰਟੀਰਿਅਰ ਡਿਜ਼ਾਈਨਰ ਦਰਸ਼ਨੀ ਸਿੰਘ ਦੀ ਮਦਦ ਲਈ।

https://www.instagram.com/p/B_tjrDYFwf4/

ਸੈਫ ਅਲੀ ਖਾਨ ਦਾ ਪਟੌਦੀ ਹਾਊਸ ਸ਼ਾਨਦਾਰ ਇਤਿਹਾਸ ਦਾ ਗਵਾਹ ਰਿਹਾ ਹੈ। ਉਨ੍ਹਾਂ ਮਨਸੂਰ ਅਲੀ ਖਾਨ ਪਟੌਦੀ ਦੀ ਮੌਤ ਤੋਂ ਬਾਅਦ ਇਸ ਮਹਿਲ ਨੂੰ ਹਾਸਿਲ ਕੀਤਾ ਸੀ। ਇਹ ਪਹਿਲਾਂ ਕਿਰਾਏ ‘ਤੇ ਸੀ।

-saif-pataudi-palace_ -saif-pataudi-palace_

ਅਸਲ ਜ਼ਿੰਦਗੀ ਦਾ ਨਵਾਬ ਸੈਫ ਅਲੀ ਖਾਨ ਬਾਲੀਵੁੱਡ ਦਾ ਖੁਸ਼ਕਿਸਮਤ ਕਲਾਕਾਰ ਹੈ, ਜਿਨ੍ਹਾਂ ਦਾ ਨਾਮ ਮਹਿਲ ਨਾਲ ਜੁੜਿਆ ਹੋਇਆ ਹੈ। ਪਟੌਦੀ ਹਾਊਸ ਨੂੰ ਇਬਰਾਹਿਮ ਕੋਠੀ ਵੀ ਕਿਹਾ ਜਾਂਦਾ ਹੈ।

ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ ‘ਚ ਪਟੌਦੀ ਹਾਊਸ ਦੀ ਪਛਾਣ ਇਕ ਆਲੀਸ਼ਾਨ ਇੰਟੀਰਿਅਰ ਵਜੋਂ ਕੀਤੀ ਗਈ ਹੈ। ਪੇਂਟਿੰਗਜ਼ ਅਤੇ ਕੰਧਾਂ ‘ਤੇ ਕਲਾ ਦਾ ਕੰਮ ਮਹਿਲ ਨੂੰ ਸ਼ਿੰਗਾਰਦਾ ਹੈ। ਮਹਿਲ ਦੇ ਆਲੇ ਦੁਆਲੇ ਹਰੇ ਭਰੇ ਬਾਗ਼ ਇਸ ਦੀ ਹਰਿਆਲੀ ਦਾ ਨਮੂਨਾ ਹਨ।

 

Related Post