ਸਾਇਨਾ ਨੇਹਵਾਲ ਦੀ ਜ਼ਿੰਦਗੀ 'ਤੇ ਬਣਨ ਜਾ ਰਹੀ ਹੈ ਫ਼ਿਲਮ, ਪਰੀਨਿਤੀ ਚੋਪੜਾ ਨਿਭਾਵੇਗੀ ਮੁੱਖ ਭੂਮਿਕਾ, ਦੇਖੋ ਪਹਿਲੀ ਝਲਕ

By  Aaseen Khan October 7th 2019 03:52 PM -- Updated: October 7th 2019 04:57 PM

ਬਾਲੀਵੁੱਡ 'ਚ ਬਾਇਓਪਿਕ ਦਾ ਬਣਨਾ ਅਤੇ ਸਫ਼ਲ ਹੋਣਾ ਵੀ ਆਮ ਜਿਹੀ ਗੱਲ ਹੋ ਚੁੱਕੀ ਹੈ ਖ਼ਾਸ ਕਰਕੇ ਖ਼ਿਡਾਰੀਆਂ ਦੀ ਜ਼ਿੰਦਗੀ 'ਤੇ ਬਾਇਓਪਿਕਸ ਵੱਡੀ ਗਿਣਤੀ 'ਚ ਬਣ ਰਹੀਆਂ ਹਨ। ਅਜਿਹੀ ਇੱਕ ਦੇਸ਼ ਦੇ ਦੀ ਹੀ ਨਹੀਂ ਸਗੋਂ ਦੁਨੀਆ ਦੀ ਨੰਬਰ 1 ਬੈਡਮਿੰਟਨ ਖਿਡਾਰੀ ਰਹੀ ਸਾਇਨਾ ਨੇਹਵਾਲ ਦੀ ਜ਼ਿੰਦਗੀ ਵੀ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਜੀ ਹਾਂ ਦੱਸ ਦਈਏ ਸਾਇਨਾ ਨੇਹਵਾਲ ਦੀ ਬਾਇਓਪਿਕ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ ਜਿਸ ਪਰੀਨਿਤੀ ਚੋਪੜਾ ਦਾ ਜ਼ਬਰਦਸਤ ਲੁੱਕ ਨਜ਼ਰ ਆ ਰਿਹਾ ਹੈ।

ਬਾਲੀਵੁੱਡ ਅਦਾਕਾਰਾ ਪਰੀਨਿਤੀ ਚੋਪੜਾ ਜਿਸਨੇ ਨੇ ਪਿਛਲੇ ਦਿਨੀਂ ਹੀ ਆਪਣੀ ਆਉਣ ਵਾਲੀ ਫ਼ਿਲਮ 'ਗਰਲ ਆਨ ਏ ਟਰੇਨ' ਦੀ ਸ਼ੂਟਿੰਗ ਖ਼ਤਮ ਕੀਤੀ ਹੈ ਤੇ ਨਾਲ ਹੀ ਆਪਣੀ ਅਗਲੀ ਫ਼ਿਲਮ ਦੀਆਂ ਤਿਆਰੀਆਂ 'ਚ ਜੁੱਟ ਚੁੱਕੀ ਹੈ। ਇਹ ਫ਼ਿਲਮ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਜ਼ਿੰਦਗੀ 'ਤੇ ਅਧਾਰਿਤ ਹੈ ਜਿਸ ਨੂੰ ਅਮੋਲ ਗੁਪਤਾ ਡਾਇਰੈਕਟ ਕਰ ਰਹੇ ਹਨ।

Looking forward to this journey together! My best wishes to the team #SainaNehwalBiopic ?#Saina @ParineetiChopra #AmoleGupte @itsBhushanKumar @deepabhatia11 @Sujay_Jairaj @TSeries pic.twitter.com/YydT5LR7gu

— Saina Nehwal (@NSaina) October 7, 2019

ਪਰੀਨਿਤੀ ਆਪਣੇ ਇਸ ਕਿਰਦਾਰ ਲਈ ਘੰਟਿਆਂ ਦੀ ਟਰੇਨਿੰਗ ਬੈਡਮਿੰਟਨ ਕੋਟ 'ਚ ਲੈ ਰਹੀ ਹੈ। ਫ਼ਿਲਮ ਦਾ ਸ਼ੂਟ 11 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਾਇਨਾ ਨੇਹਵਾਲ ਨੇ ਫ਼ਿਲਮ ਦਾ ਫਰਸਟ ਲੁੱਕ ਸਾਂਝਾ ਕਰਦੇ ਹੋਏ ਲਿਖਿਆ,'ਇਸ ਸਫ਼ਰ ਨੂੰ ਇਕੱਠੇ ਪੂਰਾ ਕਰਾਂਗੇ, ਸਾਇਨਾ ਨੇਹਵਾਲ ਬਾਇਓਪਿਕ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ'।

ਹੋਰ ਵੇਖੋ : ਗਿੱਪੀ ਗਰੇਵਾਲ ਗਾਣਿਆਂ ਤੇ ਫ਼ਿਲਮਾਂ ਤੋਂ ਬਾਅਦ ਹੁਣ ਲੈ ਕੇ ਆ ਰਹੇ ਨੇ ਵੈੱਬ ਸੀਰੀਜ਼ 

Saina Nehwal biopic Saina Nehwal biopic

ਉੱਥੇ ਹੀ ਪਰੀਨਿਤੀ ਚੋਪੜਾ ਦਾ ਕਹਿਣਾ ਹੈ ਕਿ ਉਹ ''ਇਸ ਫ਼ਿਲਮ ਲਈ ਆਪਣੀ ਪੂਰੀ ਜਾਨ ਲਗਾ ਰਹੀ ਹਾਂ। ਇਸ ਫ਼ਿਲਮ 'ਚ ਕੁਝ ਅਜਿਹਾ ਕਰਨ ਜਾ ਰਹੀ ਹਾਂ ਜਿਹੜਾ ਇਸ ਤੋਂ ਪਹਿਲਾਂ ਕਦੇ ਨਹੀਂ ਕੀਤਾ। ਫ਼ਿਲਮ ਨੂੰ ਲੈ ਕੇ ਮੈਂ ਬਹੁਤ ਉਤਸਾਹਿਤ ਹਾਂ। ਇਹ ਮੇਰੀ ਜ਼ਿੰਦਗੀ ਬਦਲਣ ਵਾਲਾ ਫੈਂਸਲਾ ਸਾਬਿਤ ਹੋ ਸਕਦਾ ਹੈ" ।ਫ਼ਿਲਮ ਦੀ ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਅਗਲੇ ਸਾਲ ਤੱਕ ਇਹ ਫ਼ਿਲਮ ਪਰਦੇ 'ਤੇ ਦੇਖਣ ਨੂੰ ਮਿਲ ਸਕਦੀ ਹੈ।

Related Post