ਕਿਸ ਕਿਸ ਨੂੰ ਯਾਦ ਹੈ ਨਾਟਕ 'ਬਿਕਰਮ ਤੇ ਬੇਤਾਲ', ਇਸ ਨਾਟਕ 'ਚ ਬੇਤਾਲ ਦੀ ਭੂਮਿਕਾ ਨਿਭਾਉਣ ਵਾਲੇ ਸੱਜਣ ਨੇ ਬਾਲੀਵੁੱਡ ਨੂੰ ਦਿੱਤੀਆਂ ਸਨ ਕਈ ਹਿੱਟ ਫ਼ਿਲਮਾਂ 

By  Rupinder Kaler May 3rd 2019 01:21 PM

ਬਿਕਰਮ ਤੇ ਬੇਤਾਲ ਇੱਕ ਜ਼ਮਾਨੇ ਦਾ ਮਸ਼ਹੂਰ ਲੜੀਵਾਰ ਨਾਟਕ ਸੀ । ਇਸ ਲੜੀਵਾਰ ਨਾਟਕ ਵਿੱਚ ਹਰ ਵਾਰ ਨਵੀਂ ਕਹਾਣੀ ਦਿਖਾਈ ਜਾਂਦੀ ਸੀ, ਤੇ ਇਸ ਦੀ ਹਰ ਕਹਾਣੀ ਅਖੀਰ ਵਿੱਚ ਹਰ ਸਿੱਖਿਆ ਦੇ ਕੇ ਜਾਂਦੀ ਸੀ । ਜੇਕਰ ਇਸ ਲੜੀਵਾਰ ਨਾਟਕ ਦੀ ਗੱਲ ਕੀਤੀ ਜਾਵੇ ਤਾਂ ਦਰਅਸਲ ਇਸ ਦੀਆਂ ਕਹਾਣੀਆਂ ਇੱਕ ਕਿਤਾਬ ਵਿੱਚੋਂ ਲਈਆਂ ਜਾਂਦੀਆਂ ਸਨ । ਇਸ ਕਿਤਾਬ ਦੇ ਲੇਖਕ ਸੋਮ ਦੇਵ ਭੱਟ ਸਨ ।

https://www.youtube.com/watch?v=W-fVEJSLJ74

ਇਸ ਕਿਤਾਬ ਦੇ ਮੁੱਖ ਕਿਰਦਾਰ ਰਾਜਾ ਵਿਕਰਮਾਦਿੱਤ ਤੇ ਬੇਤਾਲ ਹੈ,  ਬੇਤਾਲ ਇੱਕ ਭੇੜੀ ਰੂਹ ਹੈ । ਇਸ ਨਾਟਕ ਵਿੱਚ ਰਾਜਾ ਵਿਕਰਮਾਦਿੱਤ ਨੂੰ ਕਿਸੇ ਕੰਮ ਲਈ ਬੇਤਾਲ ਦੀ ਜ਼ਰੂਰਤ ਪੈਂਦੀ ਹੈ । ਰਾਜਾ ਬੇਤਾਲ ਨੂੰ ਆਪਣੀ ਪਿੱਠ ਤੇ ਬਿਠਾ ਕੇ ਲਿਜਾਂਦਾ ਹੈ ਪਰ ਇਸ ਦੌਰਾਨ ਬੇਤਾਲ ਰਾਜੇ ਅੱਗੇ ਇੱਕ ਸ਼ਰਤ ਰੱਖਦਾ ਹੈ ਕਿ ਉਹ ਰਾਜੇ ਨੂੰ ਇੱਕ ਕਹਾਣੀ ਸੁਣਾਏਗਾ । ਪਰ ਪੂਰੀ ਕਹਾਣੀ ਵਿੱਚ ਰਾਜੇ ਨੇ ਬੋਲਣਾ ਨਹੀਂ ਹੁੰਦਾ ਜੇਕਰ ਰਾਜਾ ਬੋਲਦਾ ਹੈ ਤਾਂ ਬੇਤਾਲ ਉੱਡਕੇ ਮੁੜ ਉਸੇ ਜਗ੍ਹਾ ਤੇ ਚਲਾ ਜਾਵੇਗਾ । ਪਰ ਹਰ ਵਾਰ ਰਾਜਾ ਕਹਾਣੀ ਦੇ ਅਖੀਰ ਵਿੱਚ ਬੋਲ ਪੈਂਦਾ ਹੈ ਤੇ ਬੇਤਾਲ ਉੱਡਕੇ ਅਪਾਣੀ ਜਗ੍ਹਾ ਤੇ ਚਲਾ ਜਾਂਦਾ ਹੈ ।

Sajjan Lal Purohit Sajjan Lal Purohit

ਇਸ ਮਸ਼ਹੂਰ ਲੜੀਵਾਰ ਨਾਟਕ ਦਾ ਨਿਰਮਾਣ ਰਾਮਾਨੰਦ ਸਾਗਰ ਨੇ ਕੀਤਾ ਸੀ । ਇਸ ਨਾਟਕ ਵਿੱਚ ਉਹਨਾਂ ਅਦਾਕਾਰਾਂ ਨੂੰ ਹੀ ਲਿਆ ਗਿਆ ਸੀ ਜਿੰਨ੍ਹਾਂ ਨੇ ਰਮਾਇਣ ਵਿੱਚ ਕਿਰਦਾਰ ਨਿਭਾਏ ਸਨ । ਪਰ ਬੇਤਾਲ ਦਾ ਕਿਰਦਾਰ ਸਭ ਤੋਂ ਅਹਿਮ ਸੀ, ਇਸ ਕਿਰਦਾਰ ਨੂੰ ਸੱਜਣ ਨੇ ਨਿਭਾਇਆ ਸੀ । ਸੱਜਣ ਮੂਲ ਰੂਪ ਵਿੱਚ ਰਾਜਸਥਾਨ ਦੇ ਰਹਿਣ ਵਾਲੇ ਸਨ । ਉਹਨਾਂ ਨੇ ਕੋਲਕਾਤਾ ਤੋਂ ਕਾਨੂੰਨ ਦੀ ਪੜਾਈ ਕੀਤੀ । ਉਹਨਾਂ ਨੇ ਫ਼ਿਲਮ ਮਾਸੂਮ ਵਿੱਚ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਸੀ ।

Sajjan Lal Purohit Sajjan Lal Purohit

ਇਸ ਤੋਂ ਬਾਅਦ ਉਹਨਾਂ ਨੇ 20 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪ੍ਰਿਥਵੀ ਰਾਜ ਕਪੂਰ ਦੇ ਥਿਏਟਰ ਵਿੱਚ ਨੌਕਰੀ ਕੀਤੀ । ਸੱਜਣ ਕਈ ਗੁਣਾਂ ਦੇ ਧਨੀ ਸਨ । ਉਹ ਫ਼ਿਲਮਾਂ ਦੇ ਡਾਈਲੌਗ ਤੇ ਗੀਤ ਵੀ ਲ਼ਿਖਦੇ ਸਨ । ਸੱਜਣ ਨੇ ਲੱਗਪਗ 2੦੦ ਦੇ ਕਰੀਬ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਸੱਜਣ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਵੀਹ ਸਾਲ ਬਾਅਦ, ਮੁਕੱਦਰ, ਚਲਤੀ ਕਾ ਨਾਮ ਗਾਡੀ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ ।

Sajjan Lal Purohit Sajjan Lal Purohit

 

ਉਹਨਾਂ ਦੀ ਮਧੂ ਬਾਲਾ ਦੇ ਨਾਲ ਆਈ ਫ਼ਿਲਮ ਸਈਆਂ ਬਾਕਸ ਆਫ਼ਿਸ ਤੇ ਸੁਪਰ ਹਿੱਟ ਰਹੀ । ਉਹਨਾਂ ਨੇ ਕਈ ਨਾਟਕਾਂ ਵਿੱਚ ਵੀ ਕੰਮ ਕੀਤਾ ਤੇ ਕਈ ਕਿਤਾਬਾਂ ਲਿਖੀਆਂ । ਸੱਜਣ 17 ਮਈ ਸਾਲ 2੦੦੦ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ।

Related Post