ਸਲਮਾਨ ਖ਼ਾਨ ਇਸ ਵਜ੍ਹਾ ਕਰਕੇ ਅੱਜ ਵੀ ਲੈਂਦੇ ਹਨ ਜੇਬ ਖਰਚ, ਗਲਤੀ ਕਰਨ ’ਤੇ ਮਾਂ ਇਸ ਤਰ੍ਹਾਂ ਸਿਖਾਉਂਦੀ ਹੈ ਸਬਕ …!

By  Rupinder Kaler May 10th 2020 01:22 PM

ਮਦਰ-ਡੇ ਦੇ ਮੌਕੇ ਤੇ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੇ ਆਪਣੇ ਬੱਚਿਆਂ ਤੇ ਉਹਨਾਂ ਦੀ ਮਾਂ ਸਲਮਾ ਦੇ ਰਿਸ਼ਤੇ ਨੂੰ ਲੈ ਕੇ ਇੱਕ ਇੰਟਰਵਿਊ ਵਿੱਚ ਕਈ ਖੁਲਾਸੇ ਕੀਤੇ ਹਨ । ਸਲੀਮ ਕਹਿੰਦੇ ਹਨ ਕਿ ‘ਸਲਮਾਨ ਖ਼ਾਨ ਹੋਵੇ ਜਾਂ ਕੋਈ ਹੋਰ ਮਾਂ ਪਹਿਲੀ ਟੀਚਰ ਹੁੰਦੀ ਹੈ । ਸਲਮਾਨ ਨੂੰ ਵੀ ਚੰਗੇ ਬੁਰੇ ਦੀ ਤਮੀਜ਼ ਆਪਣੀ ਮਾਂ ਤੋਂ ਮਿਲੀ ਹੈ ਤੇ ਘਰੋਂ ਹੀ ਉਸ ਨੂੰ ਚੰਗੇ ਸੰਸਕਾਰ ਮਿਲੇ ਹਨ । ਉਸ ਦੀ ਮਾਂ ਉਸ ਨੂੰ ਹਿਦਾਇਤ ਦਿੰਦੀ ਰਹਿੰਦੀ ਹੈ ਅਤੇ ਗਲਤੀ ਤੇ ਸਬਕ ਵੀ ਸਿਖਾਉਂਦੀ ਹੈ ।

https://www.instagram.com/p/B_Z2GCkF5mW/

ਉਹਨਾਂ ਦੀ ਮਾਂ ਜਾਂ ਮੈਂ ਕਦੇ ਵੀ ਬੱਚਿਆਂ ਨੂੰ ਲਾਡਲਾ ਰੱਖਣ ਵਿੱਚ ਯਕੀਨ ਨਹੀਂ ਰੱਖਦੇ । ਅੱਜ ਕੱਲ੍ਹ ਦੀਆਂ ਮਾਵਾਂ ਆਪਣੇ ਬੱਚਿਆਂ ਦੀਆਂ ਤਰੀਫਾਂ ਦੇ ਪੁਲ ਬੰਨਦੀਆਂ ਰਹਿੰਦੀਆਂ ਹਨ, ਸਾਡੇ ਅਜਿਹਾ ਨਹੀਂ ਹੁੰਦਾ । ਚੰਗਾ ਕੰਮ ਕਰਨਾ ਹਰ ਔਲਾਦ ਦਾ ਫਰਜ਼ ਹੈ । ਕਿਸੇ ਅੰਨੇ ਨੂੰ ਰਸਤਾ ਦਿਖਾਉਣਾ, ਪਿਆਸੇ ਨੂੰ ਪਾਣੀ ਪਿਆਉਣਾ ਹਰ ਕਿਸੇ ਦਾ ਬੁਨਿਆਦੀ ਫਰਜ਼ ਹੈ ਅਜਿਹੇ ਵਿੱਚ ਉਸ ਦੀ ਕਿਉਂ ਪਿੱਠ ਥਪਥਪਾਉਣਾ ?

ਇਹ ਗੱਲ ਸਲਮਾ ਅਕਸਰ ਸਲਮਾਨ ਖ਼ਾਨ ਦੇ ਦਿਮਾਗ ਵਿੱਚ ਪਾਉਂਦੀ ਰਹੀ ਹੈ । ਹਰ ਮਾਂ ਵਿੱਚ ਯੋਧਾ ਤੋਂ ਜ਼ਿਆਦਾ ਇਨਸਾਨੀਅਤ ਲੁਕੀ ਹੁੰਦੀ ਹੈ । ਸਲਮਾ ਵਿੱਚ ਵੀ ਇਹ ਗੱਲ ਛੁਪੀ ਹੋਈ ਹੈ ਤੇ ਉਸ ਨੇ ਹਮੇਸ਼ਾ ਇਹੀ ਚਾਹਿਆ ਕਿ ਸਲਮਾਨ, ਅਰਬਾਜ ਤੇ ਸੋਹੇਲ ਵਿੱਚ ਵੀ ਇਹ ਗੁਣ ਹੋਣ । ਬਾਕੀ ਤਿੰਨਾਂ ਬੱਚਿਆਂ ਦੇ ਨਾਲ ਸਲਮਾ ਮਾਂ ਵਾਂਗ ਪੇਸ਼ ਆਉਂਦੀ ਹੈ ।

ਜਿਹੜਾ ਬੱਚਾ ਫਾਈਨੇਸ਼ੀਅਲ ਅਤੇ ਫ਼ਿਜੀਕਲੀ ਕਮਜ਼ੋਰ ਹੁੰਦਾ ਹੈ ਮਾਂ ਉਸ ਨਾਲ ਬਿਹਤਰ ਤਰੀਕੇ ਨਾਲ ਪੇਸ਼ ਆਉਂਦੀ ਹੈ । ਸਲਮਾਨ ਖ਼ਾਨ ਦੀ ਪਹਿਲੀ ਕਮਾਈ 75 ਰੁਪਏ ਸੀ, ਉਹ ਹਾਲੇ ਵੀ ਓਨੀਂ ਹੈ । ਅੱਜ ਵੀ ਜੇਬ ਖਰਚ ਸਾਡੇ ਤੋਂ ਲੈਂਦਾ ਹੈ । ਸਾਰੀ ਕਮਾਈ ਮਾਂ-ਬਾਪ ਕੋਲ ਰੱਖ ਜਾਂਦੇ ਹਨ ਅਤੇ ਜਦੋਂ ਖਰਚ ਕਰਨੇ ਹੁੰਦੇ ਹਨ ਤਾਂ ਸਾਡੇ ਤੋਂ ਲੈਂਦੇ ਹਨ । ਸਲਮਾਨ ਹੋਵੇ ਜਾਂ ਫਿਰ ਅਰਬਾਜ ਜਾਂ ਸੋਹੇਲ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਦੇ ਹਨ ਕਿ ਸਾਡੇ ਕੋਲ ਅਜਿਹੀ ਕੋਈ ਗੱਲ ਨਾ ਹੋਵੇ ਕਿ ਜਿਸ ਨਾਲ ਸਾਡੇ ਮਾਂ ਪਿਓ ਨੂੰ ਬੁਰਾ ਲੱਗੇ’ ।

Related Post