ਸਲਮਾਨ ਖ਼ਾਨ ਦੀ ਇਸ ਹੀਰੋਇਨ ਨੂੰ ਬਾਲੀਵੁੱਡ 'ਚ ਨਹੀਂ ਮਿਲਿਆ ਕੰਮ,ਹੁਣ ਇਹ ਕੰਮ ਕਰਕੇ  ਗੁਜ਼ਾਰ ਰਹੀ ਦਿਨ

By  Shaminder November 20th 2019 05:21 PM

ਸਲਮਾਨ ਖ਼ਾਨ ਨਾਲ ਫ਼ਿਲਮ 'ਵੀਰਗਤੀ' 'ਚ ਕੰਮ ਕਰਨ ਵਾਲੀ ਅਦਾਕਾਰਾ ਪੂਜਾ ਡਡਵਾਲ ਪਿਛਲੇ ਕਈ ਦਿਨਾਂ ਤੋਂ ਚਰਚਾ 'ਚ ਹੈ । ਪੂਜਾ ਡਡਵਾਲ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ ਅਤੇ ਹਸਪਤਾਲ 'ਚ ਦਾਖਲ ਸੀ ਅਤੇ ਉਸ ਕੋਲ ਆਪਣਾ ਇਲਾਜ਼ ਕਰਵਾਉਣ ਲਈ ਪੈਸੇ ਤੱਕ ਨਹੀਂ ਸੀ । ਉਸਨੇ ਬਾਲੀਵੁੱਡ ਅਦਾਕਾਰਾਂ ਤੋਂ ਮਦਦ ਦੀ ਮੰਗ ਕੀਤੀ ਸੀ ।

pooja dadwal pooja dadwal

ਹੁਣ ਉਸ ਦੀ ਸਿਹਤ 'ਚ ਸੁਧਾਰ ਹੋਇਆ ਹੈ ਅਤੇ ਹਸਪਤਾਲ ਚੋਂ ਛੁੱਟੀ ਮਿਲ ਗਈ ਹੈ । ਪੂਜਾ ਡਡਵਾਲ ਨੇ ਬਾਲੀਵੁੱਡ 'ਚ ਕੰਮ ਦੀ ਮੰਗ ਕੀਤੀ ਹੈ ਪਰ ਸਿਵਾਏ ਭਰੋਸੇ ਦੇ ਹੋਰ ਕੁਝ ਵੀ ਅਜੇ ਤੱਕ ਉਸ ਨੂੰ ਨਹੀਂ ਮਿਲਿਆ । ਪਰ ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਹੁਣ ਉਸ ਨੇ ਟਿਫਿਨ ਦਾ ਕੰਮ ਸ਼ੁਰੂ ਕਰ ਲਿਆ ਹੈ ।ਹੁਣ ਉਹ ਖਾਣਾ ਬਣਾ ਕੇ ਟਿਫਿਨ ਪੈਕ ਕਰਦੀ ਹੈ ਅਤੇ ਲੋਕਾਂ 'ਚ ਵੰਡਦੀ ਹੈ ।

ਪੂਜਾ ਦਾ ਕਹਿਣਾ ਹੈ ਕਿ ਮੈਨੂੰ ਕਿਸੇ ਦੇ ਅਹਿਸਾਨ ਦੀ ਲੋੜ ਨਹੀਂ ਹੈ,ਮੈਨੂੰ ਕੰਮ ਚਾਹੀਦਾ ਹੈ । ਦੱਸ ਦਈਏ ਕਿ ਕੋਈ ਸਮਾਂ ਸੀ ਪੂਜਾ ਦੀ ਵੱਡੀ ਫੈਨ ਫਾਲੋਵਿੰਗ ਸੀ ਅਤੇ ਹੁਣ ਉਹ ਪੈਸੇ-ਪੈਸੇ ਲਈ ਮੁਹਤਾਜ਼ ਹੋ ਚੁੱਕੀ ਹੈ ।

Related Post