ਜਦੋਂ ਸਲਮਾਨ ਖਾਨ ਨੇ ਮਾਰੀ ਸੀ ਬਾਲੀਵੁੱਡ 'ਚ ਐਂਟਰੀ ਤਾਂ ਬੱਚੀਆਂ ਸਨ ਉਹਨਾਂ ਦੀਆਂ ਇਹ ਕੋ ਸਟਾਰਜ਼, ਜਾਣੋ ਕਿਸ ਦੀ ਸੀ ਕਿੰਨੀ ਉਮਰ

By  Aaseen Khan March 21st 2019 08:05 PM

ਡਾਇਰੈਕਟਰ ਸੰਜਯੇ ਲੀਲਾ ਭੰਸਾਲੀ ਦੇ ਡ੍ਰੀਮ ਪ੍ਰੋਜੈਕਟ 'ਇੰਸ਼ਾਅੱਲਾਹ 'ਚ ਸਲਮਾਨ ਖਾਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ 'ਚ ਸਲਮਾਨ ਖਾਨ ਦੇ ਨਾਲ ਆਲੀਆ ਭੱਟ ਵੀ ਲੀਡ ਰੋਲ ਨਿਭਾਉਣ ਵਾਲੇ ਹਨ। ਜੇਕਰ ਸਲਮਾਨ ਖਾਨ ਦੇ ਕੈਰੀਅਰ ਦੀ ਸ਼ੁਰੂਆਤ ਦੀ ਗੱਲ ਕਰੀਏ 'ਤਾਂ ਉਹਨਾਂ ਨੇ 1988 'ਚ ਫਿਲਮ ਬੀਵੀ ਹੋ ਤੋ ਐਸੀ ਨਾਲ ਬਾਲੀਵੁੱਡ ਜਗਤ 'ਚ ਕਦਮ ਧਰਿਆ ਸੀ। ਇਸ ਫਿਲਮ ਦੇ 4 ਸਾਲ 6 ਮਹੀਨੇ ਬਾਅਦ ਆਲੀਆ ਭੱਟ ਦਾ ਜਨਮ ਹੋਇਆ ਸੀ। ਤੁਹਾਨੂੰ ਅੱਜ ਦੱਸਦੇ ਹਾਂ ਸਲਮਾਨ ਖਾਨ ਜਿਹੜੀਆਂ ਹੀਰੋਇਨਾਂ ਨਾਲ ਕੰਮ ਕਰ ਚੁੱਕੇ ਜਾਂ ਕਰਨ ਵਾਲੇ ਹਨ ਉਹਨਾਂ ਦੇ ਡੈਬਿਊ ਵੇਲੇ ਉਹਨਾਂ ਦੀ ਉਮਰ ਕੀ ਸੀ।

salman khan and aalia in sanjay leela bhansali Inshahallah how old heroins on salman khan debut aalia bhatt and salman khan

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਸਲਮਾਨ ਖਾਨ ਨੇ ਫਿਲਮ ਰੇਸ 3 'ਚ ਇੱਕ ਦੂਜੇ ਦੇ ਆਪੋਜ਼ਿਟ ਕੰਮ ਕੀਤਾ ਸੀ ਪਰ ਕੀ ਤੁਹਾਨੂੰ ਪਤਾ ਹੈ ਜਦੋਂ ਸਲਮਾਨ ਖਾਨ ਨੇ ਬੀਵੀ ਹੋ ਤੋਂ ਐਸੀ 'ਚ ਡੈਬਿਊ ਕੀਤਾ ਸੀ ਤਾਂ ਜੈਕਲੀਨ ਦੀ ਉਮਰ ਮਹਿਜ਼ 3 ਸਾਲ 11 ਮਹੀਨੇ ਸੀ।

salman khan and aalia in sanjay leela bhansali Inshahallah how old heroins on salman khan debut jacqueline Fernandez and salman khan

ਅਲੀ ਅੱਬਾਸ ਜਫਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ ਭਾਰਤ 'ਚ ਦਿਸ਼ਾ ਪਟਾਨੀ ਵੀ ਮੁੱਖ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ। ਦਿਸ਼ਾ ਦਾ ਜਨਮ ਬੀਵੀ ਹੋ ਤੋਂ ਐਸੀ ਫਿਲਮ ਦੇ ਰਿਲੀਜ਼ ਹੋਣ ਤੋਂ 4 ਸਾਲ ਬਾਅਦ ਹੋਇਆ ਸੀ।

salman khan and aalia in sanjay leela bhansali Inshahallah how old heroins on salman khan debut Salman Khan and Katrina Kaif

ਕਟਰੀਨਾ ਨੇ ਸਲਮਾਨ ਦੇ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ। ਸਲਮਾਨ ਦੇ ਡੇਬਿਊ ਫਿਲਮ ਦੇ ਦੌਰਾਨ ਕਟਰੀਨਾ 5 ਸਾਲ ਦੇ ਹੀ ਸੀ। ਦੋਨਾਂ 'ਭਾਰਤ' ਫਿਲਮ 'ਚ ਨਾਲ ਕੰਮ ਕਰਦੇ ਨਜ਼ਰ ਆਣਗੇ।

salman khan and aalia in sanjay leela bhansali Inshahallah how old heroins on salman khan debut salman khan sonam kapoor

ਸਲਮਾਨ ਖਾਨ ਅਤੇ ਸੋਨਮ ਕਪੂਰ ਨੇ ਪ੍ਰੇਮ ਰਤਨ ਧੰਨ ਪਾਇਓ ਫਿਲਮ 'ਚ ਨਾਲ ਕੰਮ ਕੀਤਾ ਸੀ। 1988 'ਚ ਸਲਮਾਨ ਦੀ ਡੇਬਿਊ ਫਿਲਮ ਦੇ ਦੌਰਾਨ ਸੋਨਮ ਦੀ ਉਮਰ 3 ਸਾਲ ਸੀ।

salman khan and aalia in sanjay leela bhansali Inshahallah how old heroins on salman khan debut

ਸੁਲਤਾਨ ਫਿਲਮ 'ਚ ਅਨੁਸ਼ਕਾ ਸ਼ਰਮਾ, ਸਲਮਾਨ ਖਾਨ ਦੀ ਲਵ ਕਾਫੀ ਖੂਬਸੂਰਤ ਦੇਖਣ ਨੂੰ ਮਿਲੀ ਸੀ। ਦੱਸ ਦਈਏ ਕਿ ਸਲਮਾਨ ਨੇ ਜਦੋਂ ਬਾਲੀਵੁੱਡ ਡੇਬਿਊ ਕੀਤਾ ਸੀ ਤੱਦ ਅਨੁਸ਼ਕਾ ਸਿਰਫ ਤਿੰਨ ਸਾਲ ਦੀ ਹੀ ਸੀ।

salman khan and aalia in sanjay leela bhansali Inshahallah how old heroins on salman khan debut salman khan and kareena kapoor khan

ਕਰੀਨਾ ਕਪੂਰ ਸਲਮਾਨ ਖਾਨ ਦੀ ਫਿਲਮ ਬਾਡੀਗਾਰਡ ਅਤੇ ਬਜਰੰਗੀ ਭਾਈਜਾਨ 'ਚ ਕੰਮ ਕਰ ਚੁੱਕੀ ਹਨ। ਸਲਮਾਨ ਦੀ ਡੇਬਿਊ ਫਿਲਮ ਦੇ ਦੌਰਾਨ ਕਰੀਨਾ ਦੀ ਉਮਰ 7 ਸਾਲ 11 ਮਹੀਨੇ ਸੀ।

ਹੋਰ ਵੇਖੋ : ਜਦੋਂ ਸਲਮਾਨ ਖਾਨ ਸਾਹਮਣੇ ਨਵਰਾਜ ਹੰਸ ਨੇ ਗਾਇਆ ਉਹਨਾਂ ਦੀ ਫਿਲਮ ਦਾ ਗੀਤ, ਦੇਖੋ ਵੀਡੀਓ

salman khan and aalia in sanjay leela bhansali Inshahallah how old heroins on salman khan debut salman khan and priyanka chopra

ਪ੍ਰਿਅੰਕਾ ਚੋਪੜਾ, ਸਲਮਾਨ ਖਾਨ ਦੇ ਨਾਲ 'ਸਲਾਮ-ਏ-ਇਸ਼ਕ' ਅਤੇ ਮੁਜਸੇ ਸ਼ਾਦੀ ਕਰੋਗੀ, ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। 1988 'ਚ ਜਦੋਂ ਸਲਮਾਨ ਨੇ ਬਾਲੀਵੁਡ ਵਿੱਚ ਕਦਮ ਰੱਖਿਆ ਸੀ ਤਾਂ ਉਸ ਸਮੇਂ ਪ੍ਰਿਅੰਕਾ 6 ਸਾਲ ਦੇ ਹੀ ਸਨ। ਸਲਮਾਨ ਖਾਨ ਦੀ ਉੱਮਰ ਭਾਵੇਂ ਆਪਣੀ ਕੋ ਸਟਾਰ ਤੋਂ ਵੱਧ ਹੁੰਦੀ ਹੈ ਪਰ ਬਾਕਸ ਆਫਿਸ 'ਤੇ ਉਹਨਾਂ ਦੀਆਂ ਫ਼ਿਲਮਾਂ ਦਾ ਜਲਵਾ ਅਜੇ ਵੀ ਉਸੇ ਤਰਾਂ ਬਰਕਰਾਰ ਹੈ ਜਿਵੇਂ ਉਹਨਾਂ ਦੇ ਕੈਰੀਅਰ ਵੇਲੇ ਸ਼ੁਰੂ ਹੋਇਆ ਸੀ।

Related Post