ਸਲਮਾਨ ਖ਼ਾਨ ਦੀ 20 ਸਾਲ ਤੋਂ ਰੱਖਿਆ ਕਰਨ ਵਾਲੇ ਬਾਡੀਗਾਰਡ ਸ਼ੇਰਾ ਦੀ ਤਨਖ਼ਾਹ ਸੁਣ ਉੱਡ ਜਾਣਗੇ ਹੋਸ਼

By  Aaseen Khan May 21st 2019 03:48 PM

ਸਲਮਾਨ ਖ਼ਾਨ ਦੀ 20 ਸਾਲ ਤੋਂ ਰੱਖਿਆ ਕਰਨ ਵਾਲੇ ਬਾਡੀਗਾਰਡ ਸ਼ੇਰਾ ਦੀ ਤਨਖ਼ਾਹ ਸੁਣ ਉੱਡ ਜਾਣਗੇ ਹੋਸ਼ : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਜਿਹੜੇ ਜਿੱਥੇ ਵੀ ਜਾਂਦੇ ਹਨ ਇੱਕ ਸਖ਼ਸ਼ ਉਹਨਾਂ ਦੇ ਨਾਲ ਹਮੇਸ਼ਾ ਦਿਖਾਈ ਦਿੰਦਾ ਹੈ। ਉਹ ਹੈ ਸਲਮਾਨ ਖ਼ਾਨ ਦਾ ਬਾਡੀਗਾਰਡ ਸ਼ੇਰਾ ਜਿਹੜਾ ਪਿਛਲੇ 20 ਸਾਲਾਂ ਤੋਂ ਸਲਮਾਨ ਖ਼ਾਨ ਦੀ ਦੇਸ਼ਾਂ ਵਿਦੇਸ਼ਾਂ 'ਚ ਰੱਖਿਆ ਕਰਦਾ ਹੈ। ਅੱਜ ਸ਼ੇਰਾ ਦਾ ਰੁਤਬਾ ਕਿਸੇ ਸਟਾਰ ਨਾਲੋਂ ਘੱਟ ਨਹੀਂ ਹੈ। ਸਲਮਾਨ ਖ਼ਾਨ ਹੁਣ ਸ਼ੇਰਾ ਨੂੰ ਆਪਣੇ ਪਰਿਵਾਰ ਦਾ ਹੀ ਮੈਂਬਰ ਸਮਝਦੇ ਹਨ।

 

View this post on Instagram

 

Happy Birthday to the man, who I owe everything in life @beingsalmankhan. Love u Maalik #salmankhan #Beingshera #Shera

A post shared by Being Shera (@beingshera) on Dec 27, 2018 at 7:28am PST

ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ੇਰਾ ਦੀ ਤਨਖ਼ਾਹ ਕਿੰਨੀ ਕੁ ਹੈ ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸ਼ੇਰਾ ਸਲਮਾਨ ਖ਼ਾਨ ਦੀ ਰੱਖਿਆ ਕਰਨ ਦੇ ਕਿੰਨ੍ਹੇ ਕੁ ਰੁਪਏ ਲੈਂਦਾ ਹੈ। ਇੱਕ ਵੈਬਸਾਈਟ ਮੁਤਾਬਿਕ ਸ਼ੇਰਾ ਸਲਮਾਨ ਖ਼ਾਨ ਦੀ ਰੱਖਿਆ ਕਰਨ ਦੇ 2 ਕਰੋੜ ਰੁਪਏ ਇੱਕ ਸਾਲ ਦੇ ਲੈਂਦਾ ਹੈ ਯਾਨੀ ਮਹੀਨੇ ਦੇ ਤਕਰੀਬਨ 16 ਲੱਖ ਰੁਪਏ ਉਹਨਾਂ ਦੀ ਤਨਖ਼ਾਹ ਹੈ।

 

View this post on Instagram

 

In Jaipur with Maalik @beingsalmankhan for the inauguration of “Umang”. #Salmankhan #Umang #Jaipur #Shera #Beingshera @jordy_patel

A post shared by Being Shera (@beingshera) on Sep 18, 2018 at 4:17am PDT

ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸ਼ੇਰਾ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਦਾ ਸ਼ੌਕ ਸੀ। ਇਹ ਹੀ ਕਾਰਨ ਹੈ ਕਿ ਉਹ 1987 ਵਿੱਚ ਜੂਨੀਅਰ ਮਿਸਟਰ ਮੁੰਬਈ ਅਤੇ ਇਸ ਤੋਂ ਅਗਲੇ ਸਾਲ ਜੂਨੀਅਰ ਵਰਗ ਵਿੱਚ ਮਿਸਟਰ ਮਹਾਰਾਸ਼ਟਰ ਚੁਣੇ ਗਏ। ਸ਼ੇਰਾ ਦੇ ਪਿਤਾ ਮੁੰਬਈ ਵਿੱਚ ਗੱਡੀਆਂ ਦੀ ਰਿਪੇਅਰ ਕਰਨ ਦੀ ਵਰਕਸ਼ਾਪ ਚਲਾਉਂਦੇ ਸਨ। ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪਿਆਰ ਨਾਲ ਸ਼ੇਰਾ ਬੁਲਾਉਂਦੇ ਸਨ।

 

View this post on Instagram

 

Feeling super blessed to be at Golden Temple 2nd time in a month #Goldentemple #Beingshera #Shera #Blessed

A post shared by Being Shera (@beingshera) on Nov 22, 2018 at 5:51am PST

ਸ਼ੇਰਾ ਅਕਸਰ ਕਹਿੰਦੇ ਹਨ ਕਿ ਉਹ ਸਲਮਾਨ ਦੀ ਹਿਫਾਜ਼ਤ ਇੱਕ ਦੋਸਤ ਦੀ ਤਰ੍ਹਾਂ ਕਰਦੇ ਹਨ। ਸ਼ੇਰਾ ਮੁੰਬਈ 'ਚ ਸਲਮਾਨ ਦੇ ਗੁਆਂਢ 'ਚ ਰਹਿੰਦੇ ਹਨ। ਸਲਮਾਨ ਦੇ ਕਹਿਣ 'ਤੇ ਸ਼ੇਰਾ ਨੇ ਆਪਣੀ ਇਵੈਂਟ ਕੰਪਨੀ ਵਿਜਕਰਾਫਟ ਵੀ ਖੋਲੀ ਹੈ। ਨਾਲ ਹੀ ਉਨ੍ਹਾਂ ਦੀ ਇੱਕ ਹੋਰ ਕੰਪਨੀ ਟਾਇਗਰ ਸਿਕਿਓਰਿਟੀ ਵੀ ਹੈ, ਜੋ ਸੈਲੀਬਰੇਟੀਜ਼ ਨੂੰ ਸੁਰੱਖਿਆ ਦਿੰਦੀ ਹੈ।

 

View this post on Instagram

 

Wherever you go, go with all your heart. With @beingsalmankhan at the Race3 shoot. The travel schedule has been great so far, looking forward for more Rides! #salmankhan #beingshera #race3 #work #rides #fitness

A post shared by Being Shera (@beingshera) on Apr 28, 2018 at 7:25am PDT

ਦੱਸ ਦਈਏ ਕਿ ਸਲਮਾਨ ਖ਼ਾਨ ਦੀ ਬਲਾਕਬਸਟਰ ਫਿਲਮ ਸੁਲਤਾਨ 'ਚ ਸ਼ੇਰਾ ਦੇ ਪੁੱਤਰ ਟਾਈਗਰ ਨੇ ਵੀ ਕੰਮ ਕੀਤਾ ਹੈ। ਟਾਈਗਰ ਇਸ ਫਿਲਮ ਵਿੱਚ ਅਸਿਸਟੈਂਟ ਡਾਇਰੈਕਟਰ ਸਨ। ਉੱਥੇ ਹੀ ਸ਼ੇਰਾ ਖ਼ੁਦ ਵੀ ਬਾਡੀਗਾਰਡ ਫਿਲਮ ਦੇ ਟਾਈਟਲ ਟ੍ਰੈਕ 'ਚ ਨਜ਼ਰ ਆ ਚੁੱਕੇ ਹਨ।

Related Post