26 ਸਾਲ ਦਾ ਹੋਇਆ ਸਲਮਾਨ ਖ਼ਾਨ ਤੇ ਗੁਰਮੀਤ ਸਿੰਘ ਜੌਲੀ ਦਾ ਸਾਥ, ਸਲਮਾਨ ਦਾ ਪਰਛਾਵਾਂ ਬਣਕੇ ਰਹਿੰਦਾ ਹੈ ਜੌਲੀ

By  Rupinder Kaler September 7th 2020 03:45 PM

ਸਲਮਾਨ ਖ਼ਾਨ ਤੇ ਗੁਰਮੀਤ ਸਿੰਘ ਜੌਲੀ ਉਰਫ ਸ਼ੇਰਾ ਦਾ ਸਾਥ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । ਸ਼ੇਰਾ ਪਿਛਲੇ ਕਈ ਸਾਲਾਂ ਤੋਂ ਸਲਮਾਨ ਖ਼ਾਨ ਦੀ ਸੁਰੱਖਿਆ ਕਰਦੇ ਆ ਰਹੇ ਹਨ । ਇਸ ਸਭ ਦੇ ਚਲਦੇ ਸ਼ੇਰਾ ਨੇ ਸੋਸ਼ਲ ਮੀਡੀਆ ਤੇ ਦੱਸਿਆ ਹੈ ਕਿ ਉਹਨਾਂ ਨੂੰ ਸਲਮਾਨ ਖ਼ਾਨ ਨਾਲ ਜੁੜੇ ਹੋਏ 26 ਸਾਲ ਹੋ ਗਏ ਹਨ । ਸ਼ੇਰਾ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ।

https://www.instagram.com/p/CBsS186BQee/

ਇਸ ਵਿੱਚ ਉਹ ਸਲਮਾਨ ਖ਼ਾਨ ਦੇ ਨਾਲ ਨਜ਼ਰ ਆ ਰਹੇ ਹਨ । ਦੋਵੇਂ ਇੱਕੋ ਜਿਹੀਆਂ ਕੈਪ ਪਹਿਨੇ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਸ਼ੇਰਾ ਨੇ ਲਿਖਿਆ ਹੈ ‘ਮਾਲਿਕ ਸਲਮਾਨ ਤੇ ਮੈਂ ਜਦੋਂ ਪਿੱਛੇ ਮੁੜਕੇ ਦੇਖਦੇ ਹਾਂ ਤਾਂ ਪਤਾ ਚੱਲਦੇ ਹੈ ਕਿ ਕਿੰਨੇ ਸਾਲ ਹੋ ਗਏ ਹਨ ਇੱਕ ਦੂਜੇ ਦੇ ਨਾਲ …26 ਸਾਲ ਦਾ ਸਾਥ ਤੇ ਹਮੇਸ਼ਾ ਬਣਿਆ ਰਹੇ’ ।

https://www.instagram.com/p/CEyVrALh7QW/

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਨੂੰ ਸ਼ੇਰਾ ਮਾਲਿਕ ਆਖਦਾ ਹੈ ਤੇ ਸਲਮਾਨ ਦਾ ਬਹੁਤ ਸਨਮਾਨ ਕਰਦਾ ਹੈ । ਉਹ ਸਲਮਾਨ ਦੇ ਨਾਲ ਪਰਛਾਵੇਂ ਵਾਂਗ ਦਿਖਾਈ ਦਿੰਦਾ ਹੈ । ਸ਼ੇਰਾ ਸਲਮਾਨ ਖ਼ਾਨ ਦੇ ਪਰਿਵਾਰ ਦੇ ਬਹੁਤ ਕਰੀਬ ਹੈ । ਉਹ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੀ ਹੈ ।

https://www.instagram.com/p/B6M8i1DBpA9/

Related Post