ਦੇਸ਼ ਦੀ ਲਈ ਸਲਮਾਨ ਖ਼ਾਨ ਨੇ ਆਪਣਾ ਅਮਰੀਕਾ ਦਾ ਟੂਰ ਕੀਤਾ ਕੈਂਸਲ, ਇਹ ਸੀ ਪੂਰਾ ਮਾਮਲਾ

By  Rupinder Kaler February 7th 2020 02:10 PM

ਸਲਮਾਨ ਖ਼ਾਨ ਜਦੋਂ ਫ਼ਿਲਮਾਂ ਦੀ ਸ਼ੂਟਿੰਗ ਨਹੀਂ ਕਰਦੇ ਤਾਂ ਵਿਦੇਸ਼ਾਂ ਦੇ ਟੂਰ ਕਰਕੇ ਸ਼ੋਅ ਕਰਦੇ ਹਨ । ਉਹਨਾਂ ਦੇ ਇਹ ਟੂਰ ਕਾਫੀ ਪਾਪੂਲਰ ਵੀ ਹੁੰਦੇ ਹਨ । ਇਸੇ ਤਰ੍ਹਾਂ ਦਾ ਇੱਕ ਸ਼ੋਅ ਸਲਮਾਨ ਖ਼ਾਨ ਅਮਰੀਕਾ ਵਿੱਚ ਕਰਨ ਵਾਲੇ ਸਨ । ਪਰ ਉਹਨਾਂ ਨੇ ਆਪਣਾ ਇਹ ਸ਼ੋਅ ਕੈਂਸਲ ਕਰ ਦਿੱਤਾ ਹੈ ਕਿਉਂਕਿ ਸ਼ੋਅ ਇੱਕ ਪਾਕਿਸਤਾਨੀ ਅਯੋਜਕ ਕਰ ਰਿਹਾ ਸੀ ਤੇ ਸ਼ੋਅ ਵਿੱਚ ਇੱਕਠੇ ਹੋਣ ਵਾਲੇ ਰੁਪਏ ਸ਼ਾਇਦ ਭਾਰਤ ਦੇ ਖਿਲਾਫ ਹੀ ਵਰਤੇ ਜਾਣੇ ਸਨ ।

https://www.instagram.com/p/B8IiCMslRHH/

ਇੱਕ ਅਖ਼ਬਾਰ ਦੀ ਖ਼ਬਰ ਮੁਤਾਬਿਕ ਇਹ ਸ਼ੋਅ ਰੇਹਾਨ ਸਦੀਕੀ ਨੇ ਕਰਵਾਉਣਾ ਸੀ । ਰੇਹਾਨ ਪਾਕਿਸਤਾਨੀ ਹੈ ਤੇ ਉਹ ਸੈਲੀਬ੍ਰਿਟੀ ਦੇ ਸ਼ੋਅ ਆਰਗਨਾਈਜ਼ ਕਰਦਾ ਹੈ । ਖ਼ਬਰਾਂ ਦੀ ਮੰਨੀਏ ਤਾਂ ਸਦੀਕੀ ਇਸ ਸ਼ੋਅ ਰਾਹੀਂ ਭਾਰਤ ਖਿਲਾਫ ਹੋਣ ਵਾਲੀਆਂ ਗਤਵਿਧੀਆਂ ਰਾਹੀਂ ਪੈਸਾ ਜੁਟਾ ਰਹੇ ਸਨ ।

https://www.instagram.com/p/B6k6MihF3Vl/

ਇਸ ਮਾਮਲੇ ਵਿੱਚ ਨਾ ਤਾਂ ਸਲਮਾਨ ਦਾ ਕੋਈ ਬਿਆਨ ਸਾਹਮਣੇ ਆਇਆ ਹੈ ਤੇ ਨਾ ਹੀ ਸਦੀਕੀ ਨੇ ਕੋਈ ਬਿਆਨ ਦਿੱਤਾ ਹੈ । ਇਹ ਖ਼ਬਰ ਸਿਰਫ ਸੂਤਰਾਂ ਦੇ ਹਵਾਲੇ ਨਾਲ ਹੀ ਸਾਹਮਣੇ ਆ ਰਹੀਆਂ ਹਨ । ਖੈਰ ਸਲਮਾਨ ਖ਼ਾਨ ਦੇਸ਼ ਦੇ ਹਿੱੱਤ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਫੈਸਲੇ ਲੈ ਚੁੱਕੇ ਹਨ ਭਾਵੇਂ ਇਹਨਾਂ ਫੈਸਲਿਆਂ ਨਾਲ ਉਹਨਾਂ ਦਾ ਨੁਕਸਾਨ ਕਿਉਂ ਨਾ ਹੋਵੇ ।

https://www.instagram.com/p/B6SFVMXlAjK/

Related Post