ਸਲਮਾਨ ਖ਼ਾਨ ਦਾ ਸਾਬਕਾ ਬਾਡੀਗਾਰਡ ਆਪੇ ’ਚੋਂ ਹੋਇਆ ਬਾਹਰ, ਪੁਲਿਸ ਨੇ ਜਾਲ ਪਾ ਕੇ ਕੀਤਾ ਕਾਬੂ

By  Rupinder Kaler September 27th 2019 02:10 PM

ਸਲਮਾਨ ਖ਼ਾਨ ਲਗਤਾਰ ਚਰਚਾ ਵਿੱਚ ਰਹਿੰਦੇ ਹਨ । ਕਦੇ ਕਿਸੇ ਕਾਰਨ ਕਰਕੇ ਤੇ ਕਦੇ ਕਿਸੇ ਕਾਰਨ ਕਰਕੇ। ਏਨੀਂ ਦਿਨੀਂ ਵੀ ਸਲਮਾਨ ਦੇ ਚਰਚੇ ਹਨ ਕਿਉਂਕਿ ਉਹਨਾਂ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ । ਪਰ ਹੁਣ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ ਜਿਸ ਕਰਕੇ ਸਲਮਾਨ ਖ਼ਾਨ ਦਾ ਹੀ ਨਾਂ ਸਭ ਤੋਂ ਵੱਧ ਉਛਾਲਿਆ ਜਾ ਰਿਹਾ ਹੈ ।

ਖ਼ਬਰ ਮੁਰਾਦਾਬਾਦ ਤੋਂ ਹੈ ਜਿੱਥੇ ਸਲਮਾਨ ਖ਼ਾਨ ਦੇ ਸਾਬਕਾ ਬਾਡੀਗਾਰਡ ਨੇ ਖੂਬ ਹੰਗਾਮਾ ਕੀਤਾ ਹੈ । ਅਨਸ ਕੂਰੈਸ਼ੀ ਨਾਂਅ ਦਾ ਇਹ ਬਾਡੀਗਾਰਡ ਮੁੰਬਈ ਵਿੱਚ ਬਾਊਂਸਰ ਦਾ ਕੰਮ ਕਰਦਾ ਹੈ । ਕੂਰੈਸ਼ੀ ਇੱਕ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਮੁਰਾਦਾਬਾਦ ਆਇਆ ਸੀ । ਇਸ ਟੂਰਨਾਮੈਂਟ ਵਿੱਚ ਇਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਿਸ ਕਰਕੇ ਉਸ ਨੇ ਗੁੱਸੇ ਵਿੱਚ ਆ ਕੇ ਇੱਕ ਦਵਾਈ ਜ਼ਿਆਦਾ ਮਾਤਰਾ ਵਿੱਚ ਖਾ ਲਈ ।

https://twitter.com/Benarasiyaa/status/1177188324164825089

ਇਸ ਦਵਾਈ ਦਾ ਸਾਈਡ ਇਫੈਕਟ ਇਹ ਹੋਇਆ ਕਿ ਬਾਊਂਸਰ ਆਪੇ ਤੋਂ ਬਾਹਰ ਹੋ ਗਿਆ । ਇਸ ਤੋਂ ਬਾਅਦ ਸੜ੍ਹਕ ਤੇ ਨਿਕਲ ਕੇ ਗੱਡੀਆਂ ਦੀ ਭੰਨ ਤੋੜ ਕਰਨ ਲੱਗਾ । ਇਸ ਨੂੰ ਦੇਖ ਕੇ ਕੁਝ ਲੋਕਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਜਾਲ ਵਿਛਾ ਕੇ ਇਸ ਨੂੰ ਕਾਬੂ ਕੀਤਾ ਰੱਸੀਆਂ ਨਾਲ ਬੰਨ ਕੇ ਹਸਪਤਾਲ ਲੈ ਗਈ । ਕੁਝ ਚੈਨਲਾਂ ਦੀ ਖ਼ਬਰ ਮੁਤਾਬਿਕ ਇਹ ਬੰਦਾ ਦੋ ਸਾਲ ਪਹਿਲਾਂ ਸਲਮਾਨ ਦੀ ਸਕਿਓਰਿਟੀ ਦਾ ਹਿੱਸਾ ਸੀ । ਇਸ ਟੀਮ ਨੂੰ ਸ਼ੇਰਾ ਲੀਡ ਕਰਦਾ ਹੈ ।

Related Post