ਆਪਣੇ ਫਾਰਮ ਹਾਊਸ ਤੇ ਝੋਨਾ ਲਗਾਉਣ ਲਈ ਸਲਮਾਨ ਖ਼ਾਨ ਨੇ ਟਰੈਕਟਰ ਨਾਲ ਕੀਤਾ ਕੱਦੂ …!

By  Rupinder Kaler July 20th 2020 04:37 PM

ਕੋਰੋਨਾ ਵਾਇਰਸ ਦੇ ਚਲਦੇ ਸਲਮਾਨ ਖਾਨ ਆਪਣੇ ਫਾਰਮ ਹਾਊਸ ਤੇ ਖੂਬ ਇਨਜੁਆਏ ਕਰ ਰਹੇ ਹਨ । ਉਹ ਅਕਸਰ ਆਪਣੇ ਫਾਰਮ ਹਾਊਸ ਦੀਆਂ ਫੋਟੋਆਂ ਤੇ ਵੀਡਿਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਸਲਮਾਨ ਖਾਨ ਨੇ ਆਪਣੇ ਫਾਰਮ ਹਾਊਸ ਤੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਟਰੈਕਟਰ ਚਲਾਉਂਦੇ ਤੇ ਖੇਤਾਂ ਨੂੰ ਵਾਹੁੰਦੇ ਦਿਖ ਰਹੇ ਹਨ।

https://www.instagram.com/p/CC1XXiElTKp/

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇੱਕ ਵਾਰ ਫਿਰ ਕਿਸਾਨ ਬਣ ਗਏ ਹਨ। ਪਨਵੇਲ 'ਚ ਆਪਣੇ ਫਾਰਮ ਹਾਊਸ 'ਚ ਸਮਾਂ ਬਿਤਾ ਰਹੇ ਸਲਮਾਨ ਖਾਨ ਨੇ ਟਵਿੱਟਰ 'ਤੇ ਖੇਤੀ ਕਰਦੇ ਹੋਏ ਵੀਡੀਓ ਸਾਂਝੀ ਕੀਤੀ ਹੈ। ਸਲਮਾਨ ਖਾਨ ਨੂੰ ਖੇਤੀ ਕਰਨ ਦਾ ਸ਼ੌਂਕ ਚੜ੍ਹਿਆ ਹੈ।

https://www.instagram.com/p/CCgg4IIldKV/

ਪਿਛਲੇ ਕਈ ਦਿਨਾਂ ਤੋਂ ਉਹ ਖੇਤ 'ਚ ਕੰਮ ਕਰਦਿਆਂ ਦੀਆਂ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਸਲਮਾਨ ਦਾ ਇਹ ਵੀਡੀਓ ਭਾਰੀ ਬਾਰਸ਼ ਦੇ ਵਿਚਕਾਰ ਸ਼ੂਟ ਕੀਤਾ ਗਿਆ ਹੈ। ਵੀਡੀਓ ਨੂੰ ਸਾਂਝਾ ਕਰਦੇ ਸਮੇਂ ਸਲਮਾਨ ਨੇ ਲਿਖਿਆ, 'ਫਾਰਮਿੰਗ'।

https://www.instagram.com/p/CBDrtrMgz5s/

Related Post