ਸਲਮਾਨ ਖ਼ਾਨ ਦੀ ਹੀਰੋਇਨ ਪੂਜਾ ਡਡਵਾਲ ਦੇ ਹੋਏ ਬੁਰੇ ਹਾਲ, ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ

By  Rupinder Kaler November 14th 2019 04:38 PM -- Updated: November 15th 2019 11:02 AM

ਬਾਲੀਵੁੱਡ ਵਿੱਚ ਜਿੰਨੇ ਜਲਦੀ ਕਿਸੇ ਦੇ ਸਿਤਾਰੇ ਚਮਕਦੇ ਹਨ ਓਨੀਂ ਹੀ ਛੇਤੀ ਗੁੰਮਨਾਮ ਹੋ ਜਾਂਦੇ ਹਨ । ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਪੂਜਾ ਡਡਵਾਲ ਦੀ ਜਿਹੜੀ ਕਿ ਸਲਮਾਨ ਖ਼ਾਨ ਦੀ ਹੀਰੋਇਨ ਬਣਕੇ ਵੱਡੇ ਪਰਦੇ ਤੇ ਛਾ ਗਈ ਸੀ, ਪਰ ਹੁਣ ਗੁੰਮਨਾਮੀ ਦਾ ਹਨੇਰਾ ਢੋਅ ਰਹੀ ਹੈ । ਪਿਛਲੇ ਦਿਨੀਂ ਪੂਜਾ ਉਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਹ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸੀ। ਇਹਨਾਂ ਖ਼ਬਰਾਂ ਤੋਂ ਬਾਅਦ ਸਲਮਾਨ ਖ਼ਾਨ ਨੇ ਉਸ ਦਾ ਇਲਾਜ਼ ਕਰਵਾਇਆ ਸੀ ਤੇ ਪੂਰਾ ਇੱਕ ਸਾਲ ਉਸ ਦਾ ਖਰਚ ਉਠਾਇਆ ਸੀ ।

ਹਸਪਤਾਲ ਤੋਂ ਬਾਅਦ ਉਸ ਨੂੰ ਗੋਆ ਵਿੱਚ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਕੋਈ ਕੰਮ ਨਾ ਹੋਣ ਕਰਕੇ ਪੂਜਾ ਮੁੰਬਈ ਵਾਪਿਸ ਆ ਗਈ । ਪੂਜਾ ਮੁੰਬਈ ਵਿੱਚ ਇੱਕ ਪੇਇੰਗ ਗੇਸਟ ਦੇ ਤੌਰ ਤੇ ਰਹਿ ਰਹੀ ਹੈ ।

ਪੂਜਾ ਇਸ ਕਮਰੇ ਦਾ 5 ਹਜ਼ਾਰ ਰੁਪਏ ਕਿਰਾਇਆ ਦਿੰਦੀ ਹੈ । ਪੂਜਾ ਨੇ ਇਸ ਕਮਰੇ ਲਈ ਕੋਈ ਡਿਪਾਜਿਟ ਨਹੀਂ ਦਿੱਤਾ ਇਸ ਲਈ ਉਹ ਘਰ ਦੀ ਸਾਫ ਸਫਾਈ ਤੇ ਖਾਣਾ ਬਨਾਉਣ ਵਰਗੇ ਕੰਮ ਕਰਦੀ ਹੈ ।

ਪੂਜਾ ਹੁਣ ਕੰਮ ਦੀ ਤਲਾਸ਼ ਵਿੱਚ ਹੈ । ਬਹੁਤ ਸਾਰੇ ਬਾਲੀਵੁੱਡ ਸਿਤਾਰੇ ਵੀ ਉਸ ਦੀ ਮਦਦ ਲਈ ਅੱਗੇ ਆਏ ਹਨ ਤੇ ਉਸ ਲਈ ਕੰਮ ਦੀ ਤਲਾਸ਼ ਕਰ ਰਹੇ ਹਨ । ਅਨੀਸ ਬਜ਼ਮੀ ਨੇ ਕਿਹਾ ਹੈ ਕਿ ਉਹਨਾਂ ਦੀ ਆਉਣ ਵਾਲੀ ਫ਼ਿਲਮ ਵਿੱਚ ਪੂਜਾ ਕੰਮ ਕਰੇਗੀ । ਉਧਰ ਬੋਮਨ ਇਰਾਨੀ ਨੇ ਵੀ ਬਾਲੀਵੁੱਡ ਨੂੰ ਅਪੀਲ ਕੀਤੀ ਹੈ ਕਿ ਉਹ ਪੂਜਾ ਨੂੰ ਕੰਮ ਦੇਣ ਤਾਂ ਜੋ ਉਹਨਾਂ ਦੀ ਜ਼ਿੰਦਗੀ ਪੱਟੜੀ ਤੇ ਆ ਸਕੇ ।

ਪੂਜਾ ਡਡਵਾਲ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਹੈ ‘ਮੈਂ ਲਾਚਾਰ ਬਣਕੇ ਲੋਕਾਂ ਦੇ ਪੈਸੇ ਤੇ ਜੀਵਨ ਨਹੀਂ ਜਿਊਣਾ ਚਾਹੁੰਦੀ ਮੈਂ ਕੰਮ ਕਰ ਸਕਦੀ ਹਾਂ, ਇਸ ਲਈ ਮੈਂ ਅਪੀਲ ਕਰਦੀ ਹਾਂ ਕਿ ਮੈਨੂੰ ਕੰਮ ਦਿੱਤਾ ਜਾਵੇ, ਭਾਵੇਂ ਉਹ ਕਿਵੇਂ ਦਾ ਹੀ ਕੰਮ ਹੋਵੇ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਜਾ ਡਡਵਾਲ ਸਲਮਾਨ ਖ਼ਾਨ ਦੀ ਫ਼ਿਲਮ ਵੀਰਗਤੀ ਵਿੱਚ ਦਿਖਾਈ ਦਿੱਤੀ ਸੀ ।

Related Post