ਜਿਸ ਕੁੜੀ ਨੂੰ ਇੰਪ੍ਰੈੱਸ ਕਰ ਰਹੇ ਸਨ ਸਲਮਾਨ ਖ਼ਾਨ, ਉਸ ਕੁੜੀ ਦੇ ਬੁਆਏਫ੍ਰੈਂਡ ਨੇ ਸਲਮਾਨ ਖ਼ਾਨ ਨਾਲ ਕੀਤਾ ਇਸ ਤਰ੍ਹਾਂ ਦਾ ਵਰਤਾਉ, ਸੁਣ ਕੇ ਹੋ ਜਾਓਗੇ ਹੈਰਾਨ

By  Rupinder Kaler December 26th 2019 03:50 PM

ਸਲਮਾਨ ਖ਼ਾਨ ਏਨੀਂ ਦਿਨੀਂ ਆਪਣੀ ਫ਼ਿਲਮ ‘ਦਬੰਗ-3’ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । ਇਸ ਸਭ ਦੇ ਚੱਲਦੇ ਉਹ ਇੱਕ ਸ਼ੋਅ ’ਤੇ ਪਹੁੰਚੇ । ਇਸ ਸ਼ੋਅ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਦਾ ਖੁਲਾਸਾ ਕੀਤਾ । ਇਸ ਗੱਲਬਾਤ ਦੌਰਾਨ ਸਲਮਾਨ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੀ ਪਹਿਲੀ ਐਡ ਕਿਵੇਂ ਮਿਲੀ । ਸਲਮਾਨ ਨੇ ਦੱਸਿਆ ਕਿ ਉਹਨਾਂ ਦੀ ਪਹਿਲੀ ਐਡ ਇੱਕ ਕੋਲਡ ਡ੍ਰਿੰਕ ਦੀ ਸੀ ਤੇ ਇਸ ਐਡ ਲਈ ਉਹਨਾਂ ਨੂੰ ਆਡੀਸ਼ਨ ਵੀ ਨਹੀਂ ਸੀ ਦੇਣਾ ਪਇਆ ।

https://www.instagram.com/p/B6dYNyilxPS/

ਸਲਮਾਨ ਨੇ ਦੱਸਿਆ ਕਿ ਇੱਕ ਕੁੜੀ ਨੂੰ ਇੰਪੱ੍ਰੈਸ ਕਰਨ ਦੇ ਚੱਕਰ ਵਿੱਚ ਇਹ ਐਡ ਮਿਲੀ ਸੀ । ਸਲਮਾਨ ਖ਼ਾਨ ਨੇ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ‘ਮੈਂ ਰਾਕ ਕਲੱਬ ਵਿੱਚ ਸਵਿਮਿੰਗ ਕਰ ਰਿਹਾ ਸੀ, ਇਸ ਦੌਰਾਨ ਮੈਂ ਬਹੁਤ ਹੀ ਸੋਹਣੀ ਕੁੜੀ ਲਾਲ ਸਾੜ੍ਹੀ ਵਿੱਚ ਗੁਜ਼ਰਦੀ ਦੇਖੀ । ਇਸ ਕੁੜੀ ਨੂੰ ਇੰਪ੍ਰੈੱਸ ਕਰਨ ਲਈ ਮੈਂ ਪੂਲ ਵਿੱਚ ਛਲਾਂਗ ਲਗਾ ਗਿਆ ਤੇ ਬੇਵਕੂਫਾਂ ਵਾਂਗ ਪੂਲ ਦੀ ਗਹਿਰਾਈ ਵਿੱਚ ਚਲਾ ਗਿਆ ।

https://www.instagram.com/p/B6S5X82l6Oy/

ਜਦੋਂ ਉਪਰ ਆਇਆ ਤਾਂ ਉਹ ਕੁੜੀ ਜਾ ਚੁੱਕੀ ਸੀ ।ਅਗਲੇ ਦਿਨ ਮੈਨੂੰ ਫਾਰ ਪ੍ਰੋਡਕਸ਼ਨ ਤੋਂ ਫੋਨ ਆਇਆ ਕਿ ਉਹ ਮੇਰੇ ਨਾਲ ਕੈਂਪਾ ਕੋਲਾ ਦੀ ਐਡ ਕਰਨਾ ਚਾਹੁੰਦੇ ਹਨ । ਇਸ ਤੋਂ ਬਾਅਦ ਸਲਮਾਨ ਕੈਲਾਸ਼ ਨੂੰ ਮਿਲਣ ਪਹੁੰਚਦੇ ਹਨ । ਇਸ ਦੌਰਾਨ ਸਲਮਾਨ ਪੁੱਛਦੇ ਹਨ ਕਿ ਤੁਹਾਨੂੰ ਮੇਰਾ ਨੰਬਰ ਕਿਵੇਂ ਮਿਲਿਆ । ਉਹਨਾਂ ਨੇ ਦੱਸਿਆ ਕਿ ਜਿਸ ਕੁੜੀ ਨੂੰ ਤੂੰ ਇੰਪੱ੍ਰੈਸ ਕਰ ਰਿਹਾ ਸੀ ।

ਉਸ ਨੇ ਹੀ ਦੱਸਿਆ ਕਿ ਉਹ ਲੜਕਾ(ਸਲਮਾਨ) ਵਧੀਆ ਤੈਰ ਲੈਂਦਾ ਹੈ । ਇਹ ਐਡ ਉਸ ਤੋਂ ਕਰਵਾਈ ਜਾਵੇ । ਇਸ ਤਰ੍ਹਾਂ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ’ । ਸਲਮਾਨ ਜਿਸ ਕੁੜੀ ਨੂੰ ਇੰਪ੍ਰੈੱਸ ਕਰ ਰਹੇ ਸਨ ਉਸ ਨੇ ਹੀ ਸਲਮਾਨ ਨੂੰ ਐਡ ਕਰਨ ਦੀ ਆਫਰ ਦਿੱਤੀ ਸੀ ।

Related Post