ਅਦਾਕਾਰੀ ਦੇ ਨਾਲ-ਨਾਲ ਸਲਮਾਨ ਖ਼ਾਨ 'ਚ ਇਹ ਵੀ ਹੈ ਵੱਡਾ ਗੁਣ, ਦੇਖੋ ਵੀਡਿਓ 

By  Rupinder Kaler March 16th 2019 04:14 PM

ਸਲਮਾਨ ਖ਼ਾਨ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਫ਼ਿਲਮ 'ਨੋਟਬੁੱਕ' ਦਾ ਇੱਕ ਹੋਰ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤਕ ਇਸ ਫ਼ਿਲਮ ਦੇ ਤਿੰਨ ਗਾਣੇ ਅਤੇ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੇ  ਇਹਨਾਂ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਹੈ। ਇਸ ਸਭ ਦੇ ਚਲਦੇ ਇੱਕ ਹੋਰ ਗਾਣਾ ਰਿਲੀਜ਼ ਹੋਣ ਵਾਲਾ ਹੈ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਸਲਮਾਨ ਖ਼ਾਨ ਨੇ ਖੁਦ ਗਾਇਆ ਹੈ ।

https://www.youtube.com/watch?v=SXYxOCLc9-c

ਸਲਮਾਨ ਖ਼ਾਨ ਦੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਜਿਸ ਨੂੰ ਖੁਦ ਸਲਮਾਨ ਖ਼ਾਨ ਨੇ ਆਪਣੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਪੂਰਾ ਗਾਣਾ ਕੁਝ ਦਿਨ ਬਾਅਦ ਰਿਲੀਜ਼ ਕੀਤਾ ਜਾਵੇਗਾ ।

https://twitter.com/SKFilmsOfficial/status/1106774746513854464

ਸਲਮਾਨ ਦੇ ਪ੍ਰੋਡਕਸ਼ਨ ਤਹਿਤ ਬਣੀ ਇਸ ਫ਼ਿਲਮ ਨਾਲ ਸਲਮਾਨ ਦੇ ਦੋਸਤ ਮੋਹਨੀਸ਼ ਬਹਲ ਦੀ ਧੀ ਅਤੇ ਨੂਤਨ ਦੀ ਪੋਤੀ ਪ੍ਰਨੂਤਨ ਅਤੇ ਸਲਮਾਨ ਦੇ ਦੋਸਤ ਦਾ ਬੇਟਾ ਜ਼ਹੀਰ ਇਕਬਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਲਵ ਸਟੋਰੀ ਹੋਵੇਗੀ।

Related Post