ਇਸ ਬੰਦੇ ਨੇ ਸਲਮਾਨ ਖ਼ਾਨ ਨੂੰ ਦਿੱਤਾ ਸੀ ‘ਸੱਲੂ’ ਨਾਂਅ, ਵੀਡੀਓ ’ਚ ਸਲਮਾਨ ਨੇ ਖੁਦ ਕੀਤਾ ਖੁਲਾਸਾ …!

By  Rupinder Kaler July 10th 2020 05:02 PM

ਸਲਮਾਨ ਖਾਨ ਅਜਿਹਾ ਬਾਲੀਵੁੱਡ ਸੁਪਰਸਟਾਰ ਹੈ ਜੋ ਫੈਨਜ਼ ਨੂੰ ਬਹੁਤ ਪਿਆਰ ਕਰਦਾ ਹੈ। ਕੁਝ ਲੋਕ ਉਹਨਾਂ ਨੂੰ ਭਾਈਜਾਨ ਕਹਿੰਦੇ ਹਨ ਅਤੇ ਕੁਝ ਲੋਕ ਉਹਨਾਂ ਸੱਲੂ ਦੇ ਨਾਮ ਨਾਲ ਜਾਣਦੇ ਹਨ । ਪਰ ਸਲਮਾਨ ਖਾਨ ਨੂੰ ਸੱਲੂ ਦਾ ਨਾਮ ਕਿਸਨੇ ਦਿੱਤਾ ਹੈ, ਇਹ ਵੀ ਇੱਕ ਰਾਜ਼ ਹੈ। ਜਿਸ ਦਾ ਖੁਲਾਸਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਹੋਇਆ ਹੈ । ਇਸ ਵੀਡੀਓ ਵਿੱਚ ਸਲਮਾਨ ਖ਼ਾਨ ਆਪਣੇ ਨਾਲ ਜੁੜੇ ਕੁਝ ਹੋਰ ਨਵੇਂ ਖੁਲਾਸੇ ਵੀ ਕਰ ਰਹੇ ਹਨ ।

https://www.instagram.com/p/CBDrtrMgz5s/

ਇਸ ਵੀਡੀਓ ਵਿੱਚ ਸਲਮਾਨ ਖਾਨ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਜੈਕੀ ਸ਼ਰਾਫ ਨੇ ਸੱਲੂ ਨਾਮ ਦਿੱਤਾ ਹੈ। ਕਦੇ ਉਹ ਸੱਲੂ ਬੁਲਾਉਂਦੇ ਹਨ, ਕਦੇ ਉਹ ਸੱਲੇ ਵੀ ਬੁਲਾਉਂਦੇ ਹਨ। ਇਹ ਸੁਣਦਿਆਂ ਹੀ ਜੈਕੀ ਸ਼ਰਾਫ ਅਤੇ ਸੰਜੇ ਦੱਤ ਨੇ ਕਾਫੀ ਰੌਲਾ ਪਾਇਆ।

https://www.instagram.com/p/CB6STXQFcCv/

ਇਸ ਤਰ੍ਹਾਂ ਸਲਮਾਨ ਖਾਨ ਦੀ ਇਹ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਲੋਕਡਾਉਨ ਦੇ ਦੌਰਾਨ ਸਲਮਾਨ ਖਾਨ ਪਨਵੇਲ ਵਿੱਚ ਆਪਣੇ ਫਾਰਮ ਹਾਊਸ ਵਿੱਚ ਹਨ, ਅਤੇ ਉੱਥੋਂ ਉਨਾ ਨੇ ਤਿੰਨ ਗਾਣੇ ਵੀ ਰਿਲੀਜ਼ ਕੀਤੇ ਹਨ। ਉਸ ਦੀ ਅਗਲੀ ਫਿਲਮ ‘ਰਾਧੇ’ ਹੈ।

http://instagram.com/p/CCQ6lPXgvnB/?utm_source=ig_embed&utm_campaign=embed_video_watch_again

Related Post