ਇਸ ਕਰਕੇ ਸਲਮਾਨ ਖਾਨ ਨੇ ਨਹੀਂ ਕਰਵਾਇਆ ਵਿਆਹ, ਕਪਿਲ ਸ਼ਰਮਾ ਦੇ ਸ਼ੋਅ 'ਚ ਕੀਤਾ ਖੁਲਾਸਾ, ਦੇਖੋ ਵੀਡਿਓ 

By  Rupinder Kaler January 2nd 2019 04:34 PM

ਕਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਨਾਲ ਛੋਟੇ ਪਰਦੇ ਤੇ ਵਾਪਸੀ ਕਰ ਲਈ ਹੈ । ਪਿਛਲੇ ਐਪੀਸੋਡ ਵਿੱਚ ਜਿੱਥੇ ਸਿੰਬਾ ਦੀ ਟੀਮ ਪਹੁੰਚੀ ਸੀ ਉੱਥੇ ਆਉਣ ਵਾਲੇ ਐਪੀਸੋਡ ਵਿੱਚ ਸਲਮਾਨ ਖਾਨ ਨਜ਼ਰ ਆਉਣਗੇ । ਹਾਲ ਹੀ ਵਿੱਚ ਉਹਨਾਂ ਦੀ ਇੱਕ ਵੀਡਿਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਪਿਲ ਸ਼ਰਮਾ ਦੇ ਨਾਲ ਕਾਫੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਸਲਮਾਨ ਖਾਨ ਕਹਿ ਰਹੇ ਹਨ ਕਿ ਉਹ ਸੰਜੇ ਦੱਤ ਕਰਕੇ ਵਿਆਹ ਨਹੀਂ ਕਰ ਰਹੇ ।

https://www.instagram.com/p/BsDFlSAgYDp/?utm_source=ig_embed

ਦਰਅਸਲ ਸਲਮਾਨ ਖਾਨ ਕਪਿਲ ਦੇ ਸ਼ੋਅ ਵਿੱਚ ਇੱਕ ਕਿੱਸਾ ਸੁਣਾਉਂਦੇ ਹਨ । ਸਲਮਾਨ ਖਾਨ ਦੱਸਦੇ ਹਨ ਕਿ ਸੰਜੇ ਦੱਤ ਇੱਕ ਵਾਰ ਉਹਨਾਂ ਨੂੰ ਵਾਰ ਵਾਰ ਕਹਿ ਰਹੇ ਸਨ ਕਿ ਉਹ ਵਿਆਹ ਕਰ ਲੈਣ ਪਰ ਇਸ ਦੌਰਾਨ ਸੰਜੇ ਦਾ ਵਾਰ ਵਾਰ ਫੋਨ ਵੀ ਵੱਜ ਰਿਹਾ ਸੀ । ਵਾਰ ਵਾਰ ਫੋਨ ਵੱਜਣ ਕਰਕੇ ਸੰਜੇ ਦੱਤ ਉੱਥੋਂ ਚਲੇ ਗਏ । ਸਲਮਾਨ ਨੇ ਦੱਸਿਆ ਕਿ ਇਹ ਫੋਨ ਸੰਜੇ ਦੱਤ ਦੀ ਪਤਨੀ ਦਾ ਸੀ । ਸਲਮਾਨ ਖਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਵਿਆਹ ਕਰਵਾਉਣਾ ਕਿੰਨਾਂ ਮੁਸ਼ਕਿਲ ਹੈ । ਇਸ ਤੋਂ ਬਾਅਦ ਸ਼ੋਅ ਵਿੱਚ ਮੌਜੂਦ ਨਵਜੋਤ ਸਿੰਘ ਸਿੱਧੂ ਸਮੇਤ ਹਰ ਕੋਈ ਠਹਾਕੇ ਲਗਾਕੇ ਹੱਸਣ ਲੱਗ ਜਾਦਾ ਹੈ ।

https://www.instagram.com/p/BsFXPomgCrX/?utm_source=ig_embed

ਇੱਥੇ ਹੀ ਬੱਸ ਨਹੀਂ ਸਲਮਾਨ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਹੋਰ ਵੀ ਬਹੁਤ ਸਾਰੇ ਕਿੱਸੇ ਸੁਣਾਏ ਹਨ ।

Related Post