ਬਾਲੀਵੁੱਡ ਵਿੱਚ ਸਰਦਾਰਾਂ ਦੀ ਪੈਂਦੀ ਹੈ ਧੱਕ, ਆਮਿਰ ਖ਼ਾਨ ਤੋਂ ਬਾਅਦ ਸਲਮਾਨ ਖ਼ਾਨ ਆਉਣਗੇ ਸਰਦਾਰ ਲੁੱਕ ’ਚ ਨਜ਼ਰ …!

By  Rupinder Kaler February 22nd 2020 12:45 PM

ਬਾਲੀਵੁੱਡ ਦੇ ਮਿਸਟਰ ਪਰਫੈਕਟਨਿਸਟ ਆਮਿਰ ਖ਼ਾਨ ਛੇਤੀ ਹੀ ਫ਼ਿਲਮ ਲਾਲ ਸਿੰਘ ਚੱਡਾ ਵਿੱਚ ਸਰਦਾਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਪਰ ਇਸ ਸਭ ਦੇ ਚਲਦੇ ਇੱਕ ਖ਼ਬਰ ਆ ਰਹੀ ਹੈ ਕਿ ਛੇਤੀ ਹੀ ਸਲਮਾਨ ਖ਼ਾਨ ਵੀ ਸਰਦਾਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ । ਆਮਿਰ ਖ਼ਾਨ ਦਾ ਕੁਝ ਦਿਨ ਪਹਿਲਾਂ ਪੱਗ ਵਾਲਾ ਲੁੱਕ ਸਾਹਮਣੇ ਆਇਆ ਸੀ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/B4_nGQ3h3k-/

ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਖ਼ਾਨ ਆਪਣੇ ਜੀਜੇ ਆਯੂਸ਼ ਸ਼ਰਮਾ ਨਾਲ ਇੱਕ ਗੈਂਗਸਟਰ ਫ਼ਿਲਮ ਲਈ ਹੱਥ ਮਿਲਾ ਸਕਦੇ ਹਨ, ਜਿਸ ਵਿੱਚ ਉਹ ਪੱਗ ਵਾਲੀ ਲੁੱਕ ਵਿੱਚ ਨਜ਼ਰ ਆ ਸਕਦੇ ਹਨ । ਜਾਣਕਾਰੀ ਮੁਤਾਬਿਕ ਸਲਮਾਨ ਇਸ ਫ਼ਿਲਮ ਵਿੱਚ ਨੈਗਟਿਵ ਰੋਲ ਨਿਭਾ ਸਕਦੇ ਹਨ । ਇਸ ਫ਼ਿਲਮ ਦਾ ਨਿਰਦੇਸ਼ਨ ਅਭਿਰਾਜ ਮੀਨਾਵਾਲਾ ਕਰੇਗੀ ਤੇ ਇਹ ਇਸੇ ਸਾਲ ਮਈ ਵਿੱਚ ਰਿਲੀਜ਼ ਹੋ ਸਕਦੀ ਹੈ ।

https://www.instagram.com/p/B6P1R54FcIv/

ਦੱਸਿਆ ਜਾ ਰਿਹਾ ਹੈ ਕਿ ਸਲਮਾਨ ਇਸ ਕਿਰਦਾਰ ਲਈ ਆਪਣੀ ਦਾੜ੍ਹੀ ਵਧਾਉਣਗੇ ਤੇ ਆਯੂਸ ਸ਼ਰਮਾ ਇੱਕ ਨਾਰਥ ਇੰਡੀਅਨ ਗੈਂਗਸਟਰ ਦਾ ਲੁੱਕ ਲੈਣ ਲਈ ਖੁਦ ਨੂੰ ਜ਼ਿਆਦਾ ਮਸਕੁਲਰ ਬਨਾਉਣਗੇ । ਫ਼ਿਲਮ ਲਈ ਲੁੱਕ ਟੈਸਟ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗਾ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਖ਼ਾਨ ਨੇ ਇਸ ਤੋਂ ਪਹਿਲਾਂ ਫ਼ਿਲਮ ‘ਹੀਰੋਜ’ ਵਿੱਚ ਸਰਦਾਰ ਲੁੱਕ ਵਿੱਚ ਨਜ਼ਰ ਆਏ ਸਨ ।

Related Post