ਸਲਮਾਨ ਖ਼ਾਨ ਨੇ ਪਿਤਾ ਸਲੀਮ ਖ਼ਾਨ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਤਸਵੀਰ,ਇਸ ਤਰ੍ਹਾਂ ਜਨਮ ਦਿਨ ਦੀ ਦਿੱਤੀ ਵਧਾਈ

By  Shaminder November 25th 2019 12:20 PM

ਸਲਮਾਨ ਖ਼ਾਨ ਨੇ ਆਪਣੇ ਪਿਤਾ ਸਲੀਮ ਖ਼ਾਨ ਦੇ ਜਨਮ ਦਿਨ 'ਤੇ ਇੱਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਸਲਮਾਨ ਖ਼ਾਨ ਆਪਣੇ ਪਿਤਾ ਸਲੀਮ ਖ਼ਾਨ ਨਾਲ ਤਲਾਅ ਦੇ ਕਿਨਾਰੇ ਬੈਠੇ ਨਜ਼ਰ ਆ ਰਹੇ ਹਨ ਅਤੇ ਬਹੁਤ ਹੀ ਖ਼ੁਸ਼ ਨਜ਼ਰ ਆ ਰਹੇ ਨੇ ।ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਸਲਮਾਨ ਖ਼ਾਨ ਨੇ ਆਪਣੇ ਪਿਤਾ ਨੂੰ ਬਰਥਡੇ ਦੀ ਵਧਾਈ ਦਿੰਦਿਆਂ ਹੋਇਆਂ ਲਿਖਿਆ ਹੈ "ਜਨਮ ਦਿਨ ਮੁਬਾਰਕ ਹੋਵੇ ਡੈਡੀ"।ਦੱਸ ਦਈਏ ਕਿ ਸਲੀਮ ਖ਼ਾਨ ਦਾ ਬੀਤੇ ਦਿਨ ਜਨਮ ਦਿਨ ਸੀ ।

ਹੋਰ ਵੇਖੋ:ਇਸ ਵਜ੍ਹਾ ਕਰਕੇ ਸਲਮਾਨ ਖ਼ਾਨ ਸ਼ਹਿਨਾਜ਼ ਗਿੱਲ ਦਾ ਪੂਰਦੇ ਹਨ ਪੱਖ, ਸ਼ਹਿਨਾਜ਼ ਦੇ ਪਿਤਾ ਨੇ ਖੋਲਿਆ ਰਾਜ਼

https://www.instagram.com/p/B5QLLfyF1qt/

ਸਲਮਾਨ ਖ਼ਾਨ ਦੀ ਇਸ ਪੋਸਟ 'ਤੇ ਬਾਲੀਵੁੱਡ ਸਣੇ ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕੀਤੇ ਹਨ ਅਤੇ ਸਲੀਮ ਖ਼ਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

https://www.instagram.com/p/B5BQdwKlCHU/

ਦੱਸ ਦਈਏ ਕਿ ਸਕਰੀਨ ਪਲੇ ਰਾਈਟਰ ਸਲੀਮ ਖ਼ਾਨ ਨੇ ਸ਼ੋਲੇ,ਸੀਤਾ ਔਰ ਗੀਤ,ਜੰਜੀਰ,ਦੀਵਾਰ,ਕ੍ਰਾਂਤੀ ਸਣੇ ਕਈ ਫ਼ਿਲਮਾਂ 'ਚ ਆਪਣੇ ਕੰਮ ਨਾਲ ਪਛਾਣ ਬਣਾਈ ਹੈ ।ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਉਨ੍ਹਾਂ ਦੇ ਪੁੱਤਰ ਸਲਮਾਨ ਖ਼ਾਨ ਅਤੇ ਅਰਬਾਜ਼ ਖ਼ਾਨ ਨੇ ਵੀ ਬਾਲੀਵੁੱਡ 'ਚ ਆਪਣੇ ਕੰਮ ਨਾਲ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ ।

Related Post