ਵੈਲਕਮ ਟੂ ਨਿਊ ਯਾਰ੍ਕ ਦਾ ਟਰੇਲਰ ਹੋਇਆ ਜਾਰੀ, ਹੱਸਦੇ ਹੱਸਦੇ ਹੋ ਜਾਓਗੇ ਲੋਟ-ਪੋਟ

By  Gourav Kochhar January 23rd 2018 08:07 AM

ਲਓ ਜੀ, ਦੁਸਾਂਝਾਂ ਵਾਲੇ ਦਿਲਜੀਤ ਤੇ ਸੋਨਾਕਸ਼ੀ ਸਿਨਹਾ ਦੀ ਫਿਲਮ "ਵੈਲਕਮ ਟੂ ਨਿਊ ਯਾਰ੍ਕ" ਦਾ ਟਰੇਲਰ ਲਈ ਰਿਲੀਜ਼ ਕਰ ਦਿਤਾ ਗਿਆ ਹੈ | ਟਰੇਲਰ ਦੇਖਣ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਹੈ ਕਿ ਇਹ ਇਕ ਜ਼ਬਰਦਸਤ ਕਾਮੇਡੀ ਫਿਲਮ ਹੈ |

ਫਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਤੁਸੀਂ ਵੀ ਹੱਸ ਹੱਸ ਕੇ ਲੋਟ ਪੋਟ ਹੋ ਜਾਓਗੇ | ਇਸ ਫਿਲਮ ਚ ਦਿਲਜੀਤ Diljit Dosanjh ਤੇ ਸੋਨਾਕਸ਼ੀ ਦੇ ਨਾਲ ਕਰਨ ਜੋਹਰ, ਰਿਤੇਸ਼ ਦੇਸ਼ਮੁਖ, ਬੋਮਨ ਇਰਾਨੀ ਤੇ ਲਾਰਾ ਦੱਤਾ ਵੀ ਅਹਿਮ ਕਿਰਦਾਰ ਕਰਦੇ ਨਜ਼ਰ ਆਉਣਗੇ |

ਟਰੇਲਰ ਤੋਂ ਇਹ ਗੱਲ ਸਾਫ ਹੈ ਕਿ ਕਰਨ ਜੋਹਰ ਇਸ ਫਿਲਮ ਵਿਚ ਡਬਲ ਰੋਲ ਚ ਨਜ਼ਰ ਆਉਣਗੇ | ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਦੇ ਟਰੇਲਰ ਨੂੰ ਬਾਲੀਵੁੱਡ ਦੇ ਦਬੰਗ ਭਾਈਜਾਨ, ਸਲਮਾਨ ਖਾਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਸਾਂਝਾ ਕੀਤਾ ਹੈ |

Ho gaya tum sab ka? Ye raha #WTNYTrailer - https://t.co/9Frvy7LBRe@poojafilms @WizFilmsIN

— Salman Khan (@BeingSalmanKhan) January 22, 2018

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਫਿਲਮ ਕਿੰਨੇ ਕੁ ਲੋਕਾਂ ਨੂੰ ਪਸੰਦ ਆਉਂਦੀ ਹੈ |

Related Post