ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ, ਗੁਰੂ ਰੰਧਾਵਾ ਨੇ ਜਨਮ ਦਿਨ ’ਤੇ ਦਿੱਤੀ ਵਧਾਈ

By  Rupinder Kaler May 20th 2020 07:40 AM

ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦਾ ਬੀਤੇ ਦਿਨ ਜਨਮ ਦਿਨ ਸੀ, ਉਹਨਾਂ ਦੇ ਜਨਮ ਦਿਨ ਤੇ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਕੇ ਸ਼ੇਰਾ ਨੂੰ ਜਨਮ ਦਿਨ ਤੇ ਵਧਾਈ ਦਿੱਤੀ ਹੈ । ਗੁਰੂ ਰੰਧਾਵਾ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਆਪਣੇ ਆਪ ਵਿੱਚ ਖ਼ਾਸ ਹੈ । ਸ਼ੇਰਾ ਨੇ ਵੀ ਆਪਣੇ ਮਾਤਾ ਪਿਤਾ ਨਾਲ ਆਪਣੇ ਜਨਮ ਦਿਨ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।

https://www.instagram.com/p/CAXpRppnFtN/

ਇਹਨਾਂ ਤਸਵੀਰਾਂ ਨੂੰ ਉਹਨਾਂ ਨੇ ਬਹੁਤ ਹੀ ਪਿਆਰਾ ਕੈਪਸ਼ਨ ਦਿੱਤਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ੇਰਾ ਆਪਣੇ ਪਰਿਵਾਰ ਦੇ ਕਿੰਨੇ ਕਰੀਬ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੇਰਾ ਪਿਛਲੇ ਦੋ ਦਹਾਕਿਆਂ ਤੋਂ ਸਲਮਾਨ ਖ਼ਾਨ ਦੀ ਹਿਫਾਜ਼ਤ ਕਰ ਰਿਹਾ ਹੈ । ਏਨਾਂ ਲੰਮਾ ਸਮਾਂ ਕਿਸੇ ਇੱਕ ਸਖਸ਼ ਨਾਲ ਜੁੜੇ ਰਹਿਣਾ ਆਪਣੇ ਆਪ ਵਿੱਚ ਇੱਕ ਮਿਸਾਲ ਤਾਂ ਹੈ ਹੀ ਉੱਥੇ ਸਲਮਾਨ ਵੀ ਸ਼ੇਰਾ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ ।

https://www.instagram.com/p/CAXpDbgBLwV/

ਸ਼ੇਰਾ ਨੂੰ ਸਲਮਾਨ ਦਾ ਪਰਛਾਵਾਂ ਕਿਹਾ ਜਾਂਦਾ ਹੈ , ਇਸੇ ਲਈ ਸਲਮਾਨ ਜਿੱਥੇ ਵੀ ਜਾਂਦੇ ਹਨ, ਸ਼ੇਰਾ ਉਸ ਜਗ੍ਹਾ ਤੇ ਇੱਕ ਦਿਨ ਪਹਿਲਾਂ ਹੀ ਪਹੁੰਚ ਜਾਂਦਾ ਹੈ । ਸ਼ੇਰਾ ਉਸ ਜਗ੍ਹਾ ਦਾ ਪੂਰਾ ਜਾਇਜ਼ਾ ਲੈਂਦੇ ਹਨ ਇੱਥੋਂ ਤੱਕ ਕਿ ਉਹ ਕਈ ਵਾਰ 5-5 ਕਿਲੋਮੀਟਰ ਤੱਕ ਪੈਦਲ ਵੀ ਤੁਰਦੇ ਹਨ ।ਬਾਡੀ ਬਿਲਡਿੰਗ ਵਿੱਚ ਜੂਨੀਅਰ ਮਿਸਟਰ ਮੁੰਬਈ ਤੇ ਜੂਨੀਅਰ ਮਿਸਟਰ ਮਹਾਰਾਸ਼ਟਰ ਵਰਗੇ ਖਿਤਾਬ ਜਿੱਤ ਚੁੱਕਿਆ ਸ਼ੇਰਾ ਹਮੇਸ਼ਾ ਸਲਮਾਨ ਦੇ ਨਾਲ ਹੀ ਰਹਿੰਦਾ ਹੈ ।

https://www.instagram.com/p/B34G003BdlK/

ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਸੀ ਕਿ ਉਹ ਮਰਦੇ ਦਮ ਤੱਕ ਸਲਮਾਨ ਦੇ ਨਾਲ ਰਹੇਗਾ । ਸ਼ੇਰਾ ਦੀ ਸਕਿਓਰਿਟੀ ਕੰਪਨੀ ਵੀ ਹੈ । ਜਿਸ ਦਾ ਨਾਂ ਸ਼ੇਰਾ ਨੇ ਆਪਣੇ ਬੇਟੇ ਟਾਈਗਰ ਦੇ ਨਾਂਅ ਤੇ ਰੱਖਿਆ ਹੈ । ਇਹ ਕੰਪਨੀ ਬਾਲੀਵੁੱਡ ਦੇ ਸਿਤਾਰਿਆਂ ਨੂੰ ਸੁਰੱਖਿਆ ਮੁੱਹਈਆ ਕਰਵਾਉਂਦੀ ਹੈ । ਇਸ ਤੋਂ ਇਲਾਵਾ ਸ਼ੇਰਾ ਵਿਜ਼ਕ੍ਰਾਫਟ ਨਾਂ ਦੀ ਵੀ ਕੰਪਨੀ ਚਲਾਉਂਦੇ ਹਨ । ਕਿਹਾ ਜਾਂਦਾ ਹੈ ਕਿ ਸਲਮਾਨ ਖ਼ਾਨ ਤੋਂ ਪਹਿਲਾਂ ਸ਼ੇਰਾ ਹਾਲੀਵੁੱਡ ਦੇ ਸਿਤਾਰਿਆਂ ਨੂੰ ਸਕਿਓਰਿਟੀ ਦਿੰਦਾ ਸੀ ।

https://www.instagram.com/p/B3Ry186hhf2/

Related Post