25 ਹਜ਼ਾਰ ਗਰੀਬ ਮਜ਼ਦੂਰਾਂ ਲਈ ਸਲਮਾਨ ਖ਼ਾਨ ਨੇ ਉਠਾਇਆ ਵੱਡਾ ਕਦਮ, ਸੁਨੀਲ ਸ਼ੈੱਟੀ ਨੇ ਵੀ ਕੀਤਾ ਇਹ ਨੇਕ ਕੰਮ

By  Rupinder Kaler March 30th 2020 11:13 AM

ਪੂਰੀ ਦੁਨੀਆ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ । ਇਸ ਨਾਮੁਰਾਦ ਵਾਇਰਸ ਨਾਲ ਲੜਨ ਲਈ ਭਾਰਤ ਵਿੱਚ ਲਾਕਡਾਊਨ ਕੀਤਾ ਗਿਆ ਹੈ । ਇਸ ਵਾਇਰਸ ਨੂੰ ਭਾਰਤ ਤੋਂ ਦੂਰ ਭਜਾਉਣ ਲਈ ਬਾਲੀਵੁੱਡ ਤੇ ਪਾਲੀਵੁੱਡ ਦੇ ਕਈ ਸੈਲੀਬ੍ਰਿਟੀ ਵੀ ਅੱਗੇ ਆਏ ਹਨ । ਅਕਸ਼ੇ ਕੁਮਾਰ ਨੇ 25 ਕਰੋੜ ਦੀ ਵੱਡੀ ਰਾਸ਼ੀ ਦਾਨ ਕੀਤੀ ਹੈ । ਜਦੋਂ ਕਿ ਹੁਣ ਖ਼ਬਰ ਆ ਰਹੀ ਹੈ ਕਿ ਸਲਮਾਨ ਖ਼ਾਨ ਨੇ 25 ਹਜ਼ਾਰ ਦਿਹਾੜੀ ਮਜ਼ਦੂਰਾਂ ਦੀ ਮਦਦ ਕੀਤੀ ਹੈ, ਹਾਲਾਂਕਿ ਸਲਮਾਨ ਖ਼ਾਨ ਨੇ ਇਸ ਦੀ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ

https://www.instagram.com/p/B95Pg0-lI6d/

ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਖ਼ਾਨ 25 ਹਜ਼ਾਰ ਮਜ਼ਦੂਰਾਂ ਦੀ ਮਦਦ ਕਰ ਰਹੇ ਹਨ । ਇਹ ਖ਼ਬਰ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਦਿੱਤੀ ਹੈ । ਵੈਸੇ ਸਲਮਾਨ ਖ਼ਾਨ ਹਮੇਸ਼ਾ ਗਰੀਬਾਂ ਦੀ ਮਦਦ ਕਰਦੇ ਰਹਿੰਦੇ ਹਨ । ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਨੇ ਐਸੋਸ਼ੀਏਸ਼ਨ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਕਹਿਣ ਕਿਉਂਕਿ ਉਹ ਕੋਈ ਪਬਲੀਸਿਟੀ ਨਹੀਂ ਚਾਹੁੰਦੇ ਤੇ ਉਹ ਸਿਰਫ਼ ਦਾਨ ਕਰਨਾ ਚਾਹੁੰਦੇ ਹਨ ।

https://www.instagram.com/p/B-AkBoaFUXM/

ਉਧਰ ਸੁਨੀਲ ਸ਼ੈੱਟੀ ਨੇ ਵੀ ਇਸ ਸਬੰਧ ਵਿੱਚ ਆਪਣੇ ਇੰਸਟਾਗਾਰਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਸੁਨੀਲ ਸ਼ੈੱਟੀ ਨੇ ਲਿਖਿਆ ਹੈ ‘ਕਿਸੇ ਨੇ ਨਹੀਂ ਸੋਚਿਆ ਸੀ ਕਿ ਸਾਨੂੰ ਇਹ ਦਿਨ ਵੀ ਦੇਖਣੇ ਪੈਣਗੇ । ਸਾਨੂੰ ਇਹ ਸਭ ਬਹੁਤ ਪ੍ਰਭਾਵਿਤ ਕਰ ਰਿਹਾ ਹੈ ਤੇ ਕੁਝ ਲੋਕਾਂ ਲਈ ਤਾਂ ਇਹ ਬਹੁਤ ਮੁਸ਼ਕਿਲ ਦੀ ਘੜੀ ਹੈ, ਜਿਹੜੇ 10 ਗੁਣਾ 10 ਦੇ ਕਮਰੇ ਵਿੱਚ ਰਹਿੰਦੇ ਹਨ ।

https://www.instagram.com/p/B9t2-3AB8g6/

ਸੈਨੇਟਾਈਜ਼ਰ ਇਹਨਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ ਤੇ ਖਾਣਾ ਵੀ ਇਹਨਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ । ਇਹ ਸਮਾਂ ਉਹਨਾਂ ਨੂੰ ਦੱਸਣ ਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਹਾਂ । ਕਮਜ਼ੋਰ ਪਰਿਵਾਰਾਂ ਨੂੰ ਸਹਾਰਾ ਦੇਣ ਲਈ ਸਾਡੀ ਮਦਦ ਕਰੋ । ਅਸੀਂ ਯਕੀਨ ਦਿਵਾਉਂਦੇ ਹਾਂ ਕਿ ਤੁਹਾਡੇ ਦਿੱਤੇ ਦਾਨ ਦੀ ਯੋਗ ਵਰਤਂੋ ਹੋਵੇਗੀ ।

https://www.instagram.com/p/B-T7XQYBf0r/

Related Post