ਸਲਮਾਨ ਖ਼ਾਨ ਇੱਕ ਵਾਰ ਫਿਰ ਬਣੇ ਲੋਕਾਂ ਦੇ ਮਸੀਹਾ, ਲੋੜਵੰਦ ਲੋਕਾਂ ਲਈ ਕੀਤਾ ਇਹ ਕੰਮ

By  Rupinder Kaler August 31st 2020 03:45 PM

ਸਲਮਾਨ ਖ਼ਾਨ ਵਾਰ ਫਿਰ ਚਰਚਾ ਵਿੱਚ ਹਨ ਕਿਉਂਕਿ ਉਹ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੇ ਮਕਾਨ ਬਣਵਾ ਕੇ ਦੇ ਰਹੇ ਹਨ । ਹਾਲ ਹੀ ਵਿੱਚ ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਹੜ੍ਹਾਂ ਨਾਲ ਡਿੱਗੇ ਮਕਾਨਾਂ ਨੂੰ ਠੀਕ ਕਰਨ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਨ੍ਹਾਂ ਪੂਰਾ ਕੀਤਾ ਹੈ। ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਖਿਦਰਾਪੁਰ ਪਿੰਡ ਨਾਲ ਵਾਅਦਾ ਕੀਤਾ ਸੀ। ਸਲਮਾਨ ਨੇ ਕਈ ਹੋਰ ਪਿੰਡਾਂ ਦੀ ਵੀ ਮਦਦ ਕੀਤੀ ਹੈ। ਪੱਛਮੀ ਮਹਾਰਾਸ਼ਟਰ ਦੇ ਬਹੁਤ ਸਾਰੇ ਹਿੱਸੇ ਭਾਰੀ ਬਾਰਸ਼ ਕਾਰਨ ਹੜ੍ਹਾਂ ਦੀ ਲਪੇਟ 'ਚ ਸਨ।

https://www.instagram.com/p/CD6ZqfgFySV/

ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਰਾਜੇਂਦਰ ਪਾਟਿਲ ਯਾਦਰਾਵਕਰ ਨੇ ਟਵੀਟ ਕਰਕੇ ਸਲਮਾਨ ਖਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲਮਾਨ ਖਾਨ ਨੇ ਖਿਦਰਾਪੁਰ ਦੇ 70 ਪ੍ਰਭਾਵਿਤ ਘਰਾਂ ਦਾ ਨਿਰਮਾਣ ਕਰਵਾਇਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਕੋਲਾਪੁਰ ਜ਼ਿਲ੍ਹੇ ਦੇ ਪਿੰਡ ਖਿਦਰਾਪੁਰ' ਚ 'ਭੂਮੀਪੂਜਨ' ਸਮਾਗਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਖ਼ਾਨ ਨੇ ਲੌਕਡਾਊਨ ਦੌਰਾਨ ਆਪਣਾ ਬਹੁਤ ਸਾਰਾ ਸਮਾਂ ਆਪਣੇ ਪਨਵੇਲ ਫਾਰਮ ਹਾਊਸ ਵਿੱਚ ਬਿਤਾਇਆ। ਇਸ ਦੌਰਾਨ ਸਲਮਾਨ ਨੇ ਕਈ ਮਿਊਜ਼ਿਕ ਵੀਡੀਓ ਪੇਸ਼ ਕੀਤੀਆਂ ਤੇ ਫੈਨਜ਼ ਨੂੰ ਪਿਆਰ ਦਾ ਮੈਸੇਜ ਦਿੱਤਾ। ਕੋਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਵੀ ਕੀਤੀ।

https://www.instagram.com/tv/B_uyQapFeCQ/?utm_source=ig_embed

Related Post