ਸਲਮਾਨ ਖ਼ਾਨ ਇਸ ਤਰ੍ਹਾਂ ਦੇਣਗੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ, ਕੀਤਾ ਵੱਡਾ ਐਲਾਨ 

By  Rupinder Kaler July 4th 2019 10:11 AM

ਬਾਲੀਵੁੱਡ ਸਟਾਰ ਸਲਮਾਨ ਖ਼ਾਨ ਆਪਣੀ ਫਿੱਟਨੈੱਸ ਕਰਕੇ ਬਾਲੀਵੁੱਡ ਵਿੱਚ ਮਸ਼ਹੂਰ ਹਨ । ਸਲਮਾਨ ਖ਼ਾਨ ਆਪਣੇ ਪ੍ਰਸ਼ੰਸਕਾਂ ਨੂੰ ਵੀ ਫਿੱਟ ਦੇਖਣਾ ਚਾਹੁੰਦੇ ਹਨ, ਇਸੇ ਲਈ ਸਲਮਾਨ ਐਸਕੇ-27 ਜਿੰਮ ਫ੍ਰੈਂਚਾਇਜ਼ੀ ਲਾਂਚ ਕਰਨ ਜਾ ਰਹੇ ਹਨ । ਸਲਮਾਨ ਖ਼ਾਨ ਨੇ ਐਲਾਨ ਕੀਤਾ ਹੈ ਕਿ ਉਹ ਸਾਲ 2020 ਤੱਕ ਦੇਸ਼ ਭਰ 'ਚ 3੦੦ ਜਿੰਮ ਖੋਲ੍ਹਣਗੇ।

https://www.instagram.com/p/By20sZnl9oB/?utm_source=ig_embed

ਸਲਮਾਨ ਨੇ ਕਿਹਾ ਹੈ ਕਿ "ਬੀਇੰਗ ਹਿਊਮਨ ਚੇਨ ਤੇ ਬੀਇੰਗ ਸਟ੍ਰਾਂਗ ਫਿੱਟਨੈੱਸ ਉਪਕਰਨਾਂ ਤੋਂ ਬਾਅਦ ਉਹ ਜਿੰਮ ਤੇ ਫਿੱਟਨੈੱਸ ਸੈਂਟਰ ਖੋਲ੍ਹਣਗੇ। ਐਸਕੇ 27 ਦਾ ਮੁੱਖ ਮਕਸਦ ਫਿੱਟਨੈੱਸ ਇੰਡੀਆ ਮੂਵਮੈਂਟ ਦਾ ਸੁਨੇਹਾ ਫੈਲਾਉਣ ਦੇ ਨਾਲ ਹਰ ਇੱਕ ਨੂੰ ਫਿੱਟ ਤੇ ਸਿਹਤਮੰਦ ਰੱਖਣਾ ਹੈ। ਇਸ ਤੋਂ ਇਲਾਵਾ ਫਿੱਟਨੈੱਸ ਟ੍ਰੇਨਰ ਤੇ ਲੋੜਵੰਦਾਂ ਲਈ ਰੁਜ਼ਗਾਰ ਦੇ ਮੌਕੇ ਖੁੱਲ੍ਹਣਗੇ।''

https://www.instagram.com/p/By0cOqUFLfQ/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖ਼ਾਨ ਨੇ ਅਪਰੈਲ 'ਚ ਆਪਣਾ ਫਿੱਟਨੈੱਸ ਉਪਕਰਨ ਬ੍ਰਾਂਡ ਬੀਇੰਗ ਸਟ੍ਰਾਂਗ ਲਾਂਚ ਕੀਤਾ ਸੀ। ਸਲਮਾਨ ਖ਼ਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ  ਉਨ੍ਹਾਂ ਦੀ ਹਾਲ ਹੀ 'ਚ ਆਈ ਫ਼ਿਲਮ 'ਭਾਰਤ' ਨੇ ਬਾਕਸ ਆਫ਼ਿਸ 'ਤੇ 2੦੦ ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ। ਹੁਣ ਸਲਮਾਨ ਆਪਣੀ ਅਗਲੀ ਫ਼ਿਲਮ 'ਦਬੰਗ-3' ਦੀ ਸ਼ੂਟਿੰਗ 'ਚ ਬਿਜ਼ੀ ਹਨ।

https://www.instagram.com/p/By-hdBmlDsP/

Related Post