ਸਲਮਾਨ ਖਾਨ ਨੇ ਅਰੁਣਾਚਲ ਪ੍ਰਦੇਸ਼ ਦੇ CM ਤੇ ਕੇਂਦਰੀ ਮੰਤਰੀ ਨਾਲ ਭਜਾਈ ਸਾਈਕਲ , ਦੇਖੋ ਵੀਡੀਓ

By  Aaseen Khan November 23rd 2018 12:21 PM

ਸਲਮਾਨ ਖਾਨ ਨੇ ਅਰੁਣਾਚਲ ਪ੍ਰਦੇਸ਼ ਦੇ CM ਤੇ ਕੇਂਦਰੀ ਮੰਤਰੀ ਨਾਲ ਭਜਾਈ ਸਾਈਕਲ , ਦੇਖੋ ਵੀਡੀਓ , ਬਾਲੀਵੁੱਡ ਦੇ ਬੀਇੰਗ ਹਿਊਮਨ ਅਦਾਕਾਰ ਸਲਮਾਨ ਖਾਨ ਨੂੰ ਅਕਸਰ ਹੀ ਫਿਲਮ ਸਿਟੀ ਮੁੰਬਈ ਦੀਆਂ ਸੜਕਾਂ ਤੇ ਸਾਈਕਲ ਭਜਾਉਂਦੇ ਆਮ ਦੇਖਿਆ ਜਾਂਦਾ ਰਹਿੰਦਾ ਹੈ । ਪਰ ਜੋ ਉਹਨਾਂ ਹੁਣ ਕੀਤਾ ਸਭ ਤੋਂ ਅਲੱਗ ਹੈ। ਸਲਮਾਨ ਖਾਨ ਚੀਨ ਦੇ ਬਾਰਡਰ ਕੋਲ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮੂ ਖੰਡੂ ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨਾਲ ਮੇਚੂਕਾ 'ਚ ਸਾਈਕਲ ਚਲਾਉਂਦੇ ਨਜ਼ਰ ਆਏ।

https://www.instagram.com/p/BqgzscshMkv/

ਇਹ ਖਾਸ ਮੌਕਾ ਸੀ ਅਰੁਣਾਚਲ ਪ੍ਰਦੇਸ਼ 'ਚ 'ਡਾਲਮੀਆ. ਐੱਮ. ਟੀ. ਵੀ. ਅਰੁਣਾਚਲ ਹਾਰਨਬਲਿਸ ਫਲਾਈਟ 2018' ਈਵੈਂਟ ਅਤੇ ਮੇਚੁਕਾ ਐਡਵੇਂਚਰ ਫੈਸਟੀਵਲ ਦਾ ਜਿੱਥੇ ਸਲਮਾਨ ਖਾਨ ਵੱਲੋਂ ਸਾਈਕਲ ਚਲਾ ਲੋਕਾਂ ਨੂੰ ਫਿੱਟ ਰਹਿਣ ਦਾ ਸੁਨੇਹਾ ਦਿੱਤਾ।

 seen cycling in Mchukka

ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਕਿਰਨਰਿਜਿਜੂ ਵੱਲੋਂ ਆਪਣੇ ਇੰਸਟਾਗ੍ਰਾਮ ਪੇਜ ਤੇ ਦਿੱਤੀ। ਉਹਨਾਂ ਕੁੱਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਿੰਨ੍ਹਾਂ 'ਚ ਕੇਂਦਰੀ ਮੰਤਰੀ ਵੱਲੋਂ ਸਲਮਾਨ ਖਾਨ ਦਾ ਫੈਸਟੀਵਲ 'ਤੇ ਆਉਣ ਲਈ ਧੰਨਵਾਦ ਕੀਤਾ। ਸਲਮਾਨ ਖਾਨ ਦੀ ਭਾਰਤ ਫਿਲਮ ਦੀ ਸ਼ੂਟਿੰਗ ਪੰਜਾਬ 'ਚ ਹੀ ਚੱਲ ਰਹੀ ਹੈ। ਉਹ ਕਰੀਬ 10.30 ਵਜੇ ਪੰਜਾਬ ਤੋਂ ਫਲਾਈਟ ਰਾਹੀਂ ਡਿਰਬੁਗੜ ਏਅਰਪੋਰਟ 'ਤੇ ਪਹੁੰਚੇ, ਜਿਥੇ ਉਨ੍ਹਾਂ ਦਾ ਕੇਂਦਰੀ ਮੰਤਰੀ ਰਿਜਿਜੂ ਨੇ ਨਿੱਘਾ ਸਵਾਗਤ ਕੀਤਾ।

 seen cycling in Mchukka

ਉਸ ਤੋਂ ਬਾਅਦ ਦੋਨੋ ਸਖਸ਼ੀਅਤਾਂ ਹੈਲੀਕਾਪਟਰ ਰਾਹੀਂ ਐੱਮ. ਟੀ. ਵੀ. 2018' ਈਵੈਂਟ ਅਤੇ ਮੇਚੁਕਾ ਐਡਵੇਂਚਰ ਫੈਸਟੀਵਲ 'ਤੇ ਪਹੁੰਚੇ ਅਤੇ ਉੱਥੇ ਉਹਨਾਂ ਮੁੱਖ ਮੰਤਰੀ ਨਾਲ ਮਿਲ ਕੇ ਸਾਈਕਲ ਚਲਾਈ। ਦੱਸ ਦਈਏ ਸਲਮਾਨ ਖਾਨ ਨੇ ਇਸ ਫੈਸਟੀਵਲ ਲਈ 22 ਲੱਖ ਰੁਪਏ ਡੋਨੇਟ ਕੀਤੇ ਨੇ। ਇਸ ਈਵੈਂਟ 'ਚ ਵੱਖ ਵੱਖ ਦੇਸ਼ਾਂ ਦੇ ਲੱਗਭਗ 80 ਸਾਈਕਲ ਸਵਾਰਾਂ ਨੇ ਭਾਗ ਲਿਆ ਸੀ।

https://twitter.com/KirenRijiju/status/1065566144340389891?ref_src=twsrc%5Etfw%7Ctwcamp%5Etweetembed%7Ctwterm%5E1065566144340389891&ref_url=https%3A%2F%2Fpunjabi.bollywoodtadka.in%2Fentertainment%2Fnews%2Fsalman-khan-and-kiren-rijiju-983070

Related Post