ਸਲਮਾਨ ਖ਼ਾਨ ਦੇ ਘਰੋਂ ਮਿਲਿਆ ਵਾਂਟੇਡ ਕ੍ਰਿਮੀਨਲ, ਪਿਛਲੇ 29 ਸਾਲਾਂ ਤੋਂ ਲੱਭ ਰਹੀ ਸੀ ਪੁਲਿਸ

By  Rupinder Kaler October 10th 2019 05:10 PM

ਬਾਲੀਵੁੱਡ ਦਾ ਖ਼ਾਨ ਯਾਨੀ ਸਲਮਾਨ ਖ਼ਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ । ਇਸ ਵਾਰ ਸਲਮਾਨ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ, ਉਹ ਸਖਸ਼ ਬਣਿਆ ਹੈ ਜਿਸ ਨੂੰ ਪੁਲਿਸ ਪਿਛਲੇ 29 ਸਾਲਾਂ ਤੋਂ ਲੱਭ ਰਹੀ ਸੀ । ਪੁਲਿਸ ਅਧਿਕਾਰੀ ਮੁਤਾਬਿਕ ਫੜਿਆ ਗਿਆ ਇਹ ਮੁਲਜ਼ਮ ਲੁੱਟ ਖੋਹ ਦੇ ਮਾਮਲੇ ਵਿੱਚ ਪੁਲਿਸ ਨੂੰ ਲੋੜਿਦਾ ਸੀ ।

https://www.instagram.com/p/B2rJwgHF-1r/

ਖ਼ਬਰਾਂ ਮੁਤਾਬਿਕ ਇਹ ਵਿਅਕਤੀ ਸਲਮਾਨ ਖ਼ਾਨ ਦੇ ਬੰਗਲੇ ਦੇ ਕੇਅਰ ਟੇਕਰ ਦੇ ਤੌਰ 'ਤੇ ਉੱਥੇ ਰਹਿ ਰਿਹਾ ਸੀ ਤੇ ਪਿਛਲੇ 20 ਸਾਲਾਂ ਤੋਂ ਬੰਗਲੇ ਦੀ ਦੇਖ-ਰੇਖ ਕਰ ਰਿਹਾ ਸੀ। ਜਦਕਿ ਮੁੰਬਈ ਪੁਲਿਸ ਮੁਤਾਬਿਕ ਇਹ ਵਿਅਕਤੀ ਵਾਂਟੇਡ ਕ੍ਰਿਮੀਨਲ ਹੈ।

https://www.instagram.com/p/B10UgczlAEm/

ਸਲਮਾਨ ਖ਼ਾਨ ਦੇ ਗੋਰਾਈ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤੇ ਗਏ 62 ਸਾਲਾਂ ਇਸ ਵਿਅਕਤੀ ਦਾ ਨਾਂ ਸ਼ਕਤੀ ਸਿੱਧੇਸ਼ਵਰ ਰਾਣਾ ਹੈ, ਇਸ 'ਤੇ ਚੋਰੀ ਤੇ ਕੁੱਟਮਾਰ ਦਾ ਮਾਮਲਾ ਦਰਜ ਸੀ ਤੇ ਇਸ ਮਾਮਲੇ 'ਚ ਇਸ ਨੂੰ ਜੇਲ੍ਹ ਹੋ ਗਈ ਸੀ ਪਰ ਜਮਾਨਤ ਹੋਣ ਤੋਂ ਬਾਅਦ ਇਹ ਫਿਰ ਫਰਾਰ ਹੋ ਗਿਆ ਸੀ।

ਮੁੰਬਈ ਪੁਲਿਸ ਨੂੰ ਜਿਵੇਂ ਹੀ ਇਸ ਗੱਲ ਦੀ ਖ਼ਬਰ ਲੱਗੀ ਤਾਂ ਉਨ੍ਹਾਂ ਨੇ ਤੰਰੁਤ ਯੋਜਨਾ ਬਣਾ ਕੇ ਬੁੱਧਵਾਰ ਸ਼ਾਮ ਸਲਮਾਨ ਖ਼ਾਨ ਦੇ ਬੰਗਲੇ 'ਤੇ ਛਾਪਾ ਮਾਰਿਆ ਤੇ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।

Related Post