ਜਾਣੋ ਕਦੋ ਜਾਰੀ ਹੋਵੇਗਾ ਫ਼ਿਲਮ ਰੇਸ 3 ਦਾ ਟ੍ਰੇਲਰ

By  Gourav Kochhar April 26th 2018 11:51 AM

ਸਲਮਾਨ ਖਾਨ ਦੇ ਫੈਨਸ ਲਈ ਇਸ ਤੋਂ ਵੱਡੀ ਖ਼ਬਰ ਸ਼ਾਇਦ ਹੀ ਕੋਈ ਹੋਰ ਹੋਵੇਗੀ ਕਿ ‘ਰੇਸ-3’ ਦਾ ਟ੍ਰੇਲਰ ਕਦੋਂ ਆ ਰਿਹਾ ਹੈ। ਇਸ ਫ਼ਿਲਮ ਦੀ ਰਿਲੀਜ਼ ਡੇਟ ਤਾਂ ਸਭ ਨੂੰ ਪਤਾ ਹੈ ਪਰ ਟ੍ਰੇਲਰ ਰਿਲੀਜ਼ ਦੀ ਡੇਟ ਕਿਸੇ ਨੂੰ ਨਹੀਂ ਪਤਾ। ਸਲਮਾਨ ਇਸ ਫ਼ਿਲਮ ਦਾ ਹਿੱਸਾ ਪਹਿਲੀ ਵਾਰ ਬਣੇ ਹਨ। ਇਸ ਤੋਂ ਪਹਿਲਾਂ ਆਈਆਂ ਦੋਵਾਂ ਫ਼ਿਲਮਾਂ ‘ਚ ਸਲਮਾਨ Salman Khan ਨਹੀਂ ਸੀ। ਜਦੋਂ ਤੋਂ ਫ਼ਿਲਮ ‘ਚ ਸਲਮਾਨ Salman Khan ਦੇ ਹੋਣ ਦੀ ਖ਼ਬਰ ਆਈ ਸੀ ਫ਼ਿਲਮ ਉਦੋਂ ਤੋਂ ਹੀ ਸੁਰਖੀਆਂ ‘ਚ ਬਣੀ ਹੋਈ ਹੈ।

race3

ਇਸ ਸਾਲ ਦੀ ਈਦ ਵੀ ਸਲਮਾਨ ਖਾਨ Salman Khan ਦੀ ਫ਼ਿਲਮ ‘ਰੇਸ-3 Race 3’ ਨਾਲ ਮੰਨੇਗੀ। ਇਸ ਤੋਂ ਪਹਿਲਾਂ ਧਮਾਕਾ ਕਰਨ ਲਈ 5 ਮਈ ਨੂੰ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਜਾਵੇਗਾ। ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਸਲਮਾਨ ਖਾਨ ਦਾ ਸਵੈਗ ਤੇ ਸਿਟੀ ਮਾਰ ਡਾਈਲਾਗ ਤਾਂ ਇਸ ਟ੍ਰੇਲਰ ‘ਚ ਹੀ ਨਜ਼ਰ ਆ ਜਾਣਗੇ। ਨਾਲ ਹੀ ਇਹ ਟ੍ਰੇਲਰ 2 ਮਿੰਟ 35 ਸੈਕਿਂਡ ਦਾ ਹੋਵੇਗਾ।

race3

ਫ਼ਿਲਮ ਦੇ ਮੇਕਰਸ ਨੇ ਹਾਲ ਹੀ ‘ਚ ਰੇਸ ਦੀ ਇਸ ਨਵੀਂ ਫੈਮਿਲੀ ਦਾ ਪੋਸਟਰ ਰਿਲੀਜ਼ ਕੀਤਾ ਹੈ ਤੇ ਮੇਕਰਸ ਦਾ ਕਹਿਣਾ ਹੈ ਕਿ ਉਹ ਫ਼ਿਲਮ ਦਾ ਟੀਜ਼ਰ ਲਾਂਚ ਨਾ ਕਰਕੇ ਸਿਧਾ ਇਸ ਦਾ ਟ੍ਰੇਲਰ ਹੀ ਰਿਲੀਜ਼ ਕਰਨਗੇ। ਫ਼ਿਲਮ 15 ਜੂਨ ਨੂੰ ਈਦ ‘ਤੇ ਰਿਲੀਜ਼ ਹੋਵੇਗੀ।

race3

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਆਉਣ ਵਾਲੀ ਫ਼ਿਲਮ ਰੇਸ 3 ਦੀ ਤਕਰੀਬਨ ਸਾਰੀ ਕਾਸ੍ਟ ਪੂਰੀ ਹੋ ਚੁਕੀ ਹੈ | ਸਲਮਾਨ ਖਾਨ ਨੇ ਅੱਜ ਫੇਸਬੁੱਕ ਤੇ ਰੇਸ 3 ਦੀ ਸਾਰੀ ਟੀਮ ਨਾਲ ਤਸਵੀਰ ਖਿਚਵਾਈ ਹੈ ਅਤੇ ਸੱਭ ਨਾਲ ਸਾਂਝਾ ਕਿੱਤੀ ਹੈ | ਤਸਵੀਰ ਵਿਚ ਡੈਸੀ ਸ਼ਾਹ (Daisy Shah), ਬੌਬੀ ਦਿਓਲ (Bobby Deol), ਰਮੇਸ਼ ਤੌਰਾਨੀ (Ramesh Taurani), ਸਲਮਾਨ ਖਾਨ (Salman Khan), ਜੈਕਲੀਨ ਫ਼ਰਨਾਂਡਿਸ (Jacqueline Franandez), ਸਾਕਿਬ ਸਲੀਮ (Saqib Saleem), ਰੇਮੋ ਡਿਸੂਜ਼ਾ (Remo D’Souza) ਨਜ਼ਰ ਆ ਰਹੇ ਨੇ |

race3

Related Post