ਹੁਣ ਇਸ ਦਿਨ ਰਿਲੀਜ਼ ਹੋਵੇਗੀ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’

By  Shaminder October 24th 2020 11:00 AM

ਲਾਕਡਾਊਨ ਤੋਂ ਬਾਅਦ ਹੁਣ ਹੌਲੀ ਹੌਲੀ ਜ਼ਿੰਦਗੀ ਪਟਰੀ ‘ਤੇ ਆ ਰਹੀ ਹੈ । ਕੰਮ ਕਾਜ ਵੀ ਹੌਲੀ ਹੌਲੀ ਸ਼ੁਰੂ ਹੋ ਰਹੇ ਹਨ । ਫ਼ਿਲਮਾਂ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ । ਹੁਣ ਜਲਦ ਹੀ ਸਲਮਾਨ ਖ਼ਾਨ ਆਪਣੀ ਫ਼ਿਲਮ ‘ਰਾਧੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਨੇ । ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਰਾਧੇ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਹ ਫਿਲਮ ਈਦ ਮੌਕੇ ਹੀ ਰਿਲੀਜ਼ ਹੋਏਗੀ ਪਰ ਇਸ ਦਾ ਅਜੇ ਆਫੀਸ਼ੀਅਲ ਐਲਾਨ ਨਹੀਂ ਹੋਇਆ।

Salman Khan Salman Khan

ਰਿਪੋਰਟਾਂ ਮੁਤਾਬਕ ਸਲਮਾਨ ਖਾਨ ਦੀ 'ਰਾਧੇ ਦ ਮੋਸਟ ਵਾਂਟੇਡ' ਅਗਲੇ ਸਾਲ ਦੀ ਈਦ 'ਤੇ ਰਿਲੀਜ਼ ਹੋਵੇਗੀ। 'ਰਾਧੇ' ਦੀ ਪੂਰੀ ਟੀਮ ਨੇ ਇਸ ਮਾਮਲੇ ਵਿੱਚ ਹਾਲ ਹੀ ਵਿੱਚ ਮੀਟਿੰਗ ਕੀਤੀ ਸੀ ਜਿਸ ਵਿੱਚ ਸਲਮਾਨ ਖਾਨ, ਪ੍ਰਭੁਦੇਵਾ ਤੇ ਸੋਹੇਲ ਖਾਨ ਵੀ ਮੌਜੂਦ ਸਨ।

ਹੋਰ ਪੜ੍ਹੋ : ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਅਦਾਕਾਰ ਫਰਾਜ਼ ਖ਼ਾਨ ਦੀ ਮਦਦ ਲਈ ਅੱਗੇ ਆਏ ਸਲਮਾਨ ਖ਼ਾਨ

Salman Khan Salman Khan

ਮੀਟਿੰਗ 'ਚ ਫਿਲਮ ਨੂੰ ਅਗਲੇ ਸਾਲ ਰੀਪਬਲਿਕ ਡੇਅ 'ਤੇ ਰਿਲੀਜ਼ ਕਰਨ ਦਾ ਵਿਚਾਰ ਹੋਇਆ, ਪਰ ਲੋਕਾਂ ਦਾ ਥਿਏਟਰ ਵੱਲ ਨਾ ਜਾਣ ਦਾ ਮੇਕਰਸ ਨੂੰ ਡਰ ਹੈ, ਇਸ ਲਈ ਈਦ ਤੇ 'ਰਾਧੇ' ਦੀ ਰਿਲੀਜ਼ 'ਤੇ ਮੋਹਰ ਲੱਗ ਗਈ ਹੈ। ਫਿਲਹਾਲ ਹੁਣ ਫਿਲਮ ਦੀ ਆਫੀਸ਼ੀਅਲ ਰਿਲੀਜ਼ਿੰਗ ਦਾ ਐਲਾਨ ਹੋਣਾ ਬਾਕੀ ਹੈ।

Salman Khan 2 Salman Khan 2

ਦੱਸ ਦਈਏ ਕਿ ਸਲਮਾਨ ਖਾਨ ਇਸ ਫਿਲਮ ਨੂੰ ਸਾਲ 2020 ਦੀ ਈਦ ਮੌਕੇ ਰਿਲੀਜ਼ ਕਰਨਾ ਚਾਹੁੰਦੇ ਸਨ ਤੇ ਫਿਲਮ ਨੂੰ ਖਤਮ ਕਰਨ ਲਈ ਉਨ੍ਹਾਂ ਕੋਲ ਸਿਰਫ 6-7 ਮਹੀਨੇ ਸਨ। ਇੰਨੀ ਜਲਦੀ ਫਿਲਮ ਨੂੰ ਖਤਮ ਕਰਨਾ ਸੌਖਾ ਨਹੀਂ ਸੀ, ਪਰ ਸਲਮਾਨ ਨੇ ਇਸ ਫਿਲਮ ਲਈ ਬਹੁਤ ਤੇਜ਼ੀ ਨਾਲ ਕੰਮ ਕੀਤਾ। ਫਿਲਮ ਲਗਪਗ  ਪੂਰੀ ਸੀ, ਪਰ ਕੋਰੋਨਾ ਵਾਇਰਸ ਕਾਰਨ, ਲੌਕਡਾਊਨ ਲੱਗ ਗਿਆ ਤੇ ਸਲਮਾਨ ਦੀ ਇੱਛਾ ਅਧੂਰੀ ਰਹਿ ਗਈ।

Related Post