ਗਾਮਾ ਪਹਿਲਵਾਨ ਦੇ ਫੈਨ ਹਨ ਸਲਮਾਨ ਖਾਨ, ਟੀਵੀ 'ਤੇ ਦਿਖਾਈ ਜਾਵੇਗੀ ਗਾਮਾ ਪਹਿਲਵਾਨ ਦੀ ਕਹਾਣੀ, ਦੇਖੋ ਵੀਡਿਓ 

By  Rupinder Kaler February 8th 2019 10:33 AM

ਬਾਲੀਵੁੱਡ ਸਟਾਰ ਸਲਮਾਨ ਖਾਨ ਏਨੀਂ ਦਿਨੀਂ 'ਦ ਕਪਿਲ ਸ਼ਰਮਾ ਸ਼ੋਅ' ਪ੍ਰੋਡਿਊਸ ਕਰ ਰਹੇ ਹਨ । ਇਸ ਸ਼ੋਅ ਨੂੰ ਲੈ ਕੇ ਉਹ ਕਾਫੀ ਖੁਸ਼ ਵੀ ਹਨ ਕਿਉਂਕਿ ਉਹਨਾਂ ਦਾ ਇਹ ਸ਼ੋਅ ਟੀਆਰਪੀ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਚਲ ਰਿਹਾ ਹੈ । ਇਸ ਸਭ ਦੇ ਚਲਦੇ ਉਹ ਇੱਕ ਹੋਰ ਟੀਵੀ ਸ਼ੋਅ ਪ੍ਰੋਡਿਊਸ ਕਰਨ ਜਾ ਰਹੇ ਹਨ ।ਖਬਰਾਂ ਦੀ ਮੰਨੀਏ ਤਾਂ ਸਲਮਾਨ ਖ਼ਾਨ ਦਾ ਪ੍ਰੋਡਕਸ਼ਨ ਹਾਊਸ ਇੱਕ ਵਾਰ ਫੇਰ ਤੋਂ ਨਵੇਂ ਸ਼ੋਅ ਦੇ ਨਾਲ ਔਡੀਅੰਸ ਨੂੰ ਐਂਟਰਟੈਨ ਕਰਨ ਜਾ ਰਿਹਾ ਹੈ।

https://www.youtube.com/watch?v=ftkeyASgfIk

ਜਿਸ 'ਚ ਫੇਮਸ ਪਹਿਲਵਾਨ ਗਾਮਾ ਪਹਿਲਵਾਨ ਦੀ ਜ਼ਿੰਦਗੀ ਨੂੰ ਦੇਖਣ ਦਾ ਮੌਕਾ ਮਿਲੇਗਾ। ਪਹਿਲਾ ਸਲਮਾਨ ਇਸ 'ਤੇ ਫ਼ਿਲਮ ਬਣਾਉਨ ਦੀ ਸੋਚ ਰਹੇ ਸੀ ਪਰ ਬਾਅਦ 'ਚ ਉਨ੍ਹਾਂ ਨੇ ਇਸ 'ਤੇ ਟੀਵੀ ਸੀਰੀਅਲ ਸ਼ੁਰੂ ਕਰਨ ਦੀ ਸੋਚੀ ਹੈ।

https://www.youtube.com/watch?v=YOxwA-xFnVU

ਖਬਰਾਂ ਦੀ ਮੰਨੀਏ ਤਾਂ ਇਸ ਸ਼ੋਅ ਵਿੱਚ ਸੋਹੇਲ ਖ਼ਾਨ ਅਤੇ ਮੁਹਮੰਦ ਨਾਜ਼ਿਮ ਜਿਹੇ ਕਲਾਕਾਰ ਹੋਣਗੇ। ਜਿਸ ਨੂੰ ਪੁਨੀਤ ਇਸੱਰ ਡਾਇਰੈਕਟ ਕਰਨਗੇ। ਸੀਰੀਅਲ ਦੀ ਸ਼ੂਟਿੰਗ ਪੰਜਾਬ ਅਤੇ ਲੰਦਨ 'ਚ ਕੀਤੀ ਜਾਵੇਗੀ। ਸ਼ੋਅ ਦੀ ਸ਼ੂਟਿੰਗ ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ।

Related Post