ਦੇਓਲਸ ਦੇ ਨਾਲ ਨਚਣਗੇ ਦਬੰਗ ਸਲਮਾਨ, ਨਾਲ ਨਜ਼ਰ ਆਉਣਗੇ ਰੇਖਾ ਤੇ ਸੋਨਾਕਸ਼ੀ

By  Gourav Kochhar March 9th 2018 10:28 AM

ਸਨੀ ਦੇਓਲ , ਬਾਬੀ ਦੇਓਲ ਅਤੇ ਧਰਮੇਂਦਰ ਦੀ ਫਿਲਮ "ਯਮਲਾ ਪਗਲਾ ਦੀਵਾਨਾ ਫਿਰ ਸੇ", ਹੁਣ ਹੋਰ ਸ਼ਾਨਦਾਰ ਹੁੰਦੀ ਜਾ ਰਹੀ ਹੈ । ਮੰਨਿਆ ਜਾ ਰਿਹਾ ਹੈ ਕਿ ਦੇਓਲ ਪਰਵਾਰ ਨਾਲ ਨਜਦੀਕੀਆਂ ਅਤੇ ਸਾਜਿਦ ਨਾਡਿਆਡਵਾਲਾ ਦੀ ਦੋਸਤੀ ਦੇ ਚਲਦੇ, ਫਿਲਮ ਵਿੱਚ ਸਲਮਾਨ ਖਾਨ ਇਕ ਗਾਨਾ ਕਰ ਰਹੇ ਨੇ | ਧਰਮੇਂਦਰ ਦੇ ਨਾਲ ਇਸ ਗਾਨੇ ਵਿਚ ਸਲਮਾਨ ਖਾਨ, ਸੋਨਾਕਸ਼ੀ ਸਿੰਹਾ, ਰੇਖਾ ਅਤੇ ਸ਼ਤਰੁਘਨ ਸਿੰਹਾ ਵੀ ਸ਼ੂਟਿੰਗ ਕਰ ਰਹੇ ਹਨ| ਦਸ ਦੇਈਏ ਕਿ ਪੰਜਾਬੀ ਕਲਾਕਾਰ ਬਿੰਨੂ ਢਿੱਲੋਂ ਵੀ ਇਸ ਫਿਲਮ ਨਾਲ ਬਾਲੀਵੁੱਡ ਚ ਆਪਣੀ ਸ਼ੁਰੂਆਤ ਕਰ ਰਹਿ ਹਨ ਅਤੇ ਫਿਲਮ ਚ ਅਹਿਮ ਕਿਰਦਾਰ ਨਿਭਾਉਂਦੇ ਦਿਖਣਗੇ |

ਸੁਨਣ ਚ ਇਹ ਵੀ ਆਇਆ ਹੈ ਇਹ ਸਾਰੇ ਸਿਤਾਰੇ ਕਿਸ਼ੋਰ ਕੁਮਾਰ ਦੇ ਗੀਤ "ਰਾਫਤਾ ਰਾਫਤਾ ਦੇਖੋ ਆਂਖ ਮੇਰੀ ਲੜੀ ਹੈ" ਦੇ ਨਵੇਂ ਵਰਜ਼ਨ ਚ ਡਾਂਸ ਕਰਦੇ ਨਜ਼ਰ ਆਉਣਗੇ | ਅਸਲ ਗਾਣਾ ਧਰਮਿੰਦਰ ਅਤੇ ਰੇਖਾ 'ਤੇ ਫਿਲਮਾਇਆ ਗਿਆ ਸੀ | ਕਰੀਬ ਦਸ ਸਾਲ ਪਹਿਲਾਂ ਸਨੀ ਦੇਓਲ ਅਤੇ ਸਲਮਾਨ ਖਾਨ ਨੇ ਇਕੱਠੇ ਕੰਮ ਕੀਤਾ ਸੀ ਅਤੇ ਹੁਣ ਉਹ ਫਿਰ ਇਸ ਫਿਲਮ 'ਚ ਇਕੱਠੇ ਕੰਮ ਕਰ ਰਹੇ ਹਨ |

ਦੱਸਣ ਯੋਗ ਹੈ ਕਿ ਸਲਮਾਨ ਨੇ 1988 ਦੀ ਫਿਲਮ 'ਬੀਵੀ ਹੋ ਤੈ ਅੱਸੀ' ਵਿਚ ਰੇਖਾ ਨਾਲ ਸਕਰੀਨ ਸਾਂਝਾ ਕੀਤੀ ਸੀ | ਅਤੇ ਕੈਰੀਅਰ ਦੇ 30 ਸਾਲ ਬਾਅਦ, ਹੁਣ ਸਲਮਾਨ ਯਮਲਾ ਪਗਲਾ ਦੀਵਾਨਾ 'ਫਿਰ ਸੇ ਚ ਬਾਲੀਵੁੱਡ ਦੀ ਐਵਾਰਗਰੀਨ ਦਿਵਾ ਨਾਲ ਦੁਬਾਰਾ ਦਿਖਣਗੇ |

ਬੈਂਕਾਕ 'ਚ ਰੇਸ 3 ਦਾ ਬਚਿਆ ਹੋਇਆ ਕੰਮ ਖਤਮ ਕਰ ਹੁਣ ਸਲਮਾਨ ਨੇ ਇਸ ਗਾਨੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਤਿੰਨ ਦਿਨ ਵਿੱਚ ਇਹ ਗਾਨਾ ਸ਼ੂਟ ਕਰ ਲਿਆ ਜਾਵੇਗਾ ਤਾਂ ਕਿ ਸਲਮਾਨ ਰੇਸ 3 ਦੇ ਅਗਲੇ ਸ਼ੇਡਿਊਲ ਲਈ ਅਬੂ ਧਬੀ ਜਾ ਸਕਣ । ਦੇਓਲਸ ਦੇ ਨਾਲ ਸਲਮਾਨ ਦਾ ਖਾਸ ਰਿਸ਼ਤਾ ਰਿਹਾ ਹੈ ਅਤੇ ਧਰਮ ਜੀ ਨਾਲ ਸਲਮਾਨ ਦੀ ਕਾਫ਼ੀ ਚੰਗੀ ਰਿਸ਼ਤੇਦਾਰੀ ਹੈ ।

ਨਵਾਨੀਯਤ ਸਿੰਘ ਦੇ ਨਿਰਦੇਸ਼ਨ ਵਿੱਚ ਬੰਨ ਰਹੀ ਇਸ ਫਿਲਮ ਵਿੱਚ ਧਰਮੇਦਰ, ਸਨੀ ਅਤੇ ਬਾਬੀ ਦੇਓਲ ਦੇ ਨਾਲ ਕ੍ਰਿਤੀ ਖਰਬੰਦਾ ਵੀ ਹਨ। ਫਿਲਮ 12 ਮਈ 2018 ਨੂੰ ਰਿਲੀਜ਼ ਹੋਣ ਦੀ ਉੱਮੀਦ ਹੈ |

Related Post