ਰੈਮੋ ਨੇ ਨਹੀਂ ਸਲਮਾਨ ਖ਼ਾਨ ਨੇ ਡਾਇਰੈਕਟ ਕੀਤੀ ਹੈ `ਰੇਸ-3`

By  Gourav Kochhar May 21st 2018 06:38 AM

ਸਲਮਾਨ ਖ਼ਾਨ ਦੀ ਸਾਲ 2018 ਦੀ ਫ਼ਿਲਮ `ਰੇਸ-3` 15 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਇਸ ਦਾ ਇੱਕ ਗਾਣਾ `ਹੀਰੀਏ` ਵੀ ਰਿਲੀਜ਼ ਹੋ ਚੁੱਕਿਆ ਹੈ। ਇਹ ਰੇਸ ਲੜੀ ਦੀ ਤੀਜੀ ਫ਼ਿਲਮ ਹੈ ਜਿਸ `ਚ ਇਸ ਬਾਰ ਸਲਮਾਨ ਖ਼ਾਨ Salman Khan ਨਜ਼ਰ ਆ ਰਹੇ ਹਨ। ਪਹਿਲੀਆਂ ਦੋ ਫ਼ਿਲਮਾਂ `ਚ ਮੁੱਖ ਕਿਰਦਾਰ ਸੈਫ ਅਲੀ ਖ਼ਾਨ ਨੇ ਨਿਭਾਇਆ ਸੀ। ਸਿਰਫ ਕਾਸਟ ਹੀ ਨਹੀਂ ਇਸ ਫ਼ਿਲਮ ਦਾ ਡਾਇਰੈਕਟਰ ਵੀ ਬਦਲ ਗਿਆ ਹੈ।

ਹੁਣ ਫ਼ਿਲਮ ਦੀ ਬਿਹਾਂਈਂਡ ਦ ਸੀਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ `ਚ ਰੈਮੋ ਕਹਿ ਰਹੇ ਹਨ ਕਿ `ਫ਼ਿਲਮ ਦੇਖਦੇ ਹੋਏ ਤੁਸੀਂ ਕਿਸੇ `ਤੇ ਯਕੀਨ ਨਹੀਂ ਕਰ ਸਕਦੇ।

race 3 trailer

ਵੀਡੀਓ ਆਬੂ-ਧਾਬੀ ਸ਼ੈਡਿਊਲ ਦਾ ਹੈ। ਜਿਸ `ਚ ਸਲਮਾਨ Salman Khan ਫ਼ਿਲਮ ਨੂੰ ਡਾਇਰੈਕਟ ਕਰਦੇ ਨਜ਼ਰ ਆ ਰਹੇ ਹਨ। ਅਨਿਲ ਕਪੂਰ ਬਣੇ ਹਨ ਕੈਮਰਾਮੈਨ, ਡੈਜ਼ੀ ਆਰਟ-ਡਾਇਰੈਕਟਰ, ਸ਼ਾਕਿਬ ਸਲੀਮ `ਏਰੋਗੇਂਟ ਲਾਈਟਮੈਨ` ਤੇ ਬੌਬੀ ਦਿਓਲ ਬਣੇ ਹਨ ਕਾਸਟਿਊਮ ਡਿਜ਼ਾਇਨਰ। ਯਕੀਨ ਨਹੀਂ ਤਾਂ ਤੁਸੀਂ ਖੁਦ ਦੇਖ ਲਓ ਇਹ ਵੀਡੀਓ।

https://www.youtube.com/watch?v=u4jyLpmIdqw

ਬਾਲੀਵੁੱਡ ਮਸ਼ਹੂਰ ਐਕਟਰ ਸਲਮਾਨ ਖਾਨ Salman Khan ਦੀ ਫਿਲਮ ‘ਰੇਸ 3 Race 3’ ਦਾ ਟਰੇਲਰ ਮੁੰਬਈ ‘ਚ 15 ਮਈ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦੇ ਟਰੇਲਰ ਮਗਰੋਂ ਹੁਣ ਫਿਲਮ ਦਾ ਗੀਤ ‘ਹੀਰੀਏ’ ਰਿਲੀਜ਼ ਹੋ ਗਿਆ ਹੈ । ਫਿਲਮ ਮੇਕਰਸ ਨੇ ਹਾਲ ਹੀ ‘ਚ ਇਸ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਟਿਪਸ ਫ਼ਿਲਮਜ਼ ਐਂਡ ਮਿਊਜ਼ਿਕ ਨੇ ਟਵਿਟਰ ‘ਤੇ ਗੀਤ ਦਾ ਟੀਜ਼ਰ ਸ਼ੇਅਰ ਕੀਤਾ, ਜਿਸ ‘ਚ ਜੈਕਲੀਨ ਫਰਨਾਂਡੀਸ, ਸਲਮਾਨ ਖਾਨ Salman Khan ਆਪਣੇ ਗਲੈਮਰਸ ਅੰਦਾਜ਼ ‘ਚ ਨਜ਼ਰ ਆ ਰਹੀ ਹੈ।

https://www.youtube.com/watch?v=j-I0Uxbh1uY

race 3

Related Post