ਇਸ ਅਦਾਕਾਰਾ ਨੇ ਸਲਮਾਨ ਖ਼ਾਨ ਨਾਲ ਦਿੱਤੀ ਸੀ ਸੁਪਰਹਿੱਟ ਫ਼ਿਲਮ,ਫਲੌਪ ਹੋਣ ਤਾਂ ਬਾਅਦ ਛੱਡੀ ਫ਼ਿਲਮੀ ਦੁਨੀਆ, ਹੁਣ ਕਰਦੀ ਹੈ ਅਜਿਹਾ ਕੰਮ

By  Aaseen Khan December 1st 2019 03:55 PM

ਸਲਮਾਨ ਖ਼ਾਨ ਦੇ ਨਾਲ ਫ਼ਿਲਮ 'ਸਨਮ ਬੇਵਫਾ' 'ਚ ਕੰਮ ਕਰਨ ਵਾਲੀ ਐਕਟਰੈੱਸ ਚਾਂਦਨੀ ਨੂੰ ਕੋਈ ਵੀ ਭੁੱਲਿਆ ਨਹੀਂ ਹੋਵੇਗਾ। ਉਹ ਹੀ ਚਾਂਦਨੀ ਜਿਸ ਨੇ ਸਾਲ 1991 'ਚ ਸਲਮਾਨ ਖਾਨ ਦਾ ਦਿਲ ਵੀ ਚੋਰੀ ਕਰ ਲਿਆ ਸੀ। ਚਾਂਦਨੀ ਦੀ ਇਹ ਪਹਿਲੀ ਫ਼ਿਲਮ ਸੀ ਅਤੇ ਕਾਫੀ ਹਿੱਟ ਸਾਬਿਤ ਹੋਈ ਸੀ। ਪਰ ਇਸ ਤੋਂ ਬਾਅਦ ਹਿੱਟ ਫ਼ਿਲਮਾਂ ਦਾ ਸਵਾਦ ਉਹ ਆਪਣੇ ਕਰੀਅਰ 'ਚ ਫਿਰ ਕਦੇ ਨਹੀਂ ਲੈ ਪਾਈ ਕਿਉਂਕਿ ਇਸ ਤੋਂ ਬਾਅਦ ਉਸ ਦੀਆਂ ਜਿੰਨ੍ਹੀਆਂ ਵੀ ਫ਼ਿਲਮਾਂ ਆਈਆਂ ਲੱਗਭਗ ਸਾਰੀਆਂ ਹੀ ਫਲੌਪ ਸਾਬਿਤ ਹੋਈਆਂ।

chandni chandni

ਚਾਂਦਨੀ ਆਪਣੇ ਆਪ ਨੂੰ ਬਾਲੀਵੁੱਡ 'ਚ ਸਥਾਪਤ ਨਹੀਂ ਕਰ ਪਾਈ। ਇਸਦੀ ਵਜ੍ਹਾ ਕਰਕੇ ਚਾਂਦਨੀ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ। ਚਾਂਦਨੀ ਨੂੰ ਆਖਰੀ ਵਾਰ ਪਰਦੇ 'ਤੇ 1996 'ਚ ਵੇਖਿਆ ਗਿਆ ਸੀ। ‘ਸਨਮ ਬੇਵਫ਼ਾ’ ਸਹਿਤ ਚਾਂਦਨੀ ਨੇ 1991 ਤੋਂ 1996 ਤੱਕ ਕੁੱਲ 10 ਫ਼ਿਲਮਾਂ 'ਚ ਕੰਮ ਕੀਤਾ।

chandni chandni

ਚਾਂਦਨੀ ਇਸ ਅਦਾਕਾਰਾ ਦਾ ਅਸਲੀ ਨਾਮ ਨਹੀਂ ਸੀ। ਫ਼ਿਲਮਾਂ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮ ਚਾਂਦਨੀ ਰੱਖਿਆ । ਪਹਿਲਾਂ ਉਹ ਨਵੋਦਿਤਾ ਸ਼ਰਮਾ ਦੇ ਨਾਮ ਤੋਂ ਜਾਣੀ ਜਾਂਦੀ ਸੀ। ਪਹਿਲੀ ਹੀ ਫ਼ਿਲਮ ਤੋਂ ਸਕਰੀਨ 'ਤੇ ਛਾ ਜਾਣ ਵਾਲੀ ਚਾਂਦਨੀ ਅੱਜ ਬਾਲੀਵੁੱਡ 'ਚ ਗੁੰਮਨਾਮ ਨਾਮ ਬਣਕੇ ਰਹਿ ਗਈ ਹੈ।

ਹੋਰ ਵੇਖੋ : ਯੁਵਰਾਜ ਤੇ ਹੇਜ਼ਲ ਦੇ ਵਿਆਹ ਨੂੰ 3 ਸਾਲ ਪੂਰੇ, ਵਰ੍ਹੇਗੰਢ ‘ਤੇ ਰੋਮਾਂਟਿਕ ਹੋਏ ਪਤੀ ਪਤਨੀ

ਜੇਕਰ ਅੱਜ ਦੀ ਗੱਲ ਕਰੀਏ ਤਾਂ ਹੁਣ ਚਾਂਦਨੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਮ ਰੌਸ਼ਨ ਕਰ ਰਹੀ ਹੈ। ਚਾਂਦਨੀ ਆਰਲੇਂਡੋ 'ਚ ਇੱਕ ਡਾਂਸ ਇੰਸਟੀਟਿਊਟ ਚਲਾਉਂਦੀ ਹੈ। ਉਹ ਅੰਤਰਰਾਸ਼ਟਰੀ ਪੱਧਰ 'ਤੇ ਕਈ ਡਾਂਸ ਸ਼ੋਅਜ਼ ਵੀ ਕਰਵਾ ਚੁੱਕੀ ਹੈ।

chandni chandni

ਆਰਲੇਂਡੋ 'ਚ ਚਾਂਦਨੀ ਆਪਣੇ ਪਤੀ ਸ਼ਤੀਸ਼ ਸ਼ਰਮਾ ਨਾਲ ਰਹਿੰਦੀ ਹੈ। ਫ਼ਿਲਮਾਂ 'ਚ ਗੱਲ ਨਾ ਬਣਦੀ ਦੇਖ ਉਹਨਾਂ 1994 'ਚ ਸ਼ਤੀਸ਼ ਸ਼ਰਮਾ ਨਾਲ ਵਿਆਹ ਕਰਵਾ ਲਿਆ ਸੀ। ਉਹਨਾਂ ਦੀਆਂ ਦੋ ਬੇਟੀਆਂ ਹਨ। ਚਾਂਦਨੀ ਨੇ ਆਪਣੀ ਫ਼ਿਲਮੀ ਕਰੀਅਰ 'ਚ ਰਿਸ਼ੀ ਕਪੂਰ, ਅਨਿਲ ਕਪੂਰ,ਅਕਸ਼ੇ ਕੁਮਾਰ,ਅਤੇ ਅਨੁਪਮ ਖੇਰ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ ਹੈ।

Related Post