ਕਿਸਾਨਾਂ ਦੇ ਜਜ਼ਬੇ ਨੂੰ ਸਲਾਮ, ਬਿਮਾਰ ਹੋਣ ਦੇ ਬਾਵਜੂਦ ਦਿੱਲੀ ਧਰਨੇ ’ਤੇ ਪਹੁੰਚਿਆ ਕਿਸਾਨ

By  Rupinder Kaler December 18th 2020 04:44 PM

ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਦੇਖਦੇ ਹੀ ਬਣਦਾ ਹੈ । ਇਸ ਅੰਦੋਲਨ ਵਿੱਚ ਪੰਜਾਬੀਆਂ ਦਾ ਜੋਸ਼ ਤੇ ਜਨੂੰਨ ਦੇਖਣ ਨੂੰ ਮਿਲ ਰਿਹਾ ਹੈ । ਹਰ ਕੋਈ ਪੰਜਾਬੀਆਂ ਦੇ ਗੁਣਗਾਣ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਗੋਦੀ ਮੀਡੀਆ ਭਾਵੇਂ ਇਸ ਅੰਦੋਲਨ ਨੂੰ ਨਾ ਦਿਖਾੳਂੁਦਾ ਹੋਵੇ ਪਰ ਸੋਸ਼ਲ ਮੀਡੀਆ ਤੇ ਆਏ ਦਿਨ ਕੁਝ ਨਾ ਕੁਝ ਇਸ ਅੰਦੋਲਨ ਦਾ ਵਾਇਰਲ ਹੁੰਦਾ ਹੈ ਜੋ ਕਿਸਾਨਾਂ ਵਿੱਚ ਨਵਾਂ ਜੋਸ਼ ਭਰ ਦਿੰਦਾ ਹੈ ਹੁਣ ਕਿਸੇ ਬਿਮਾਰੀ ਨਾਲ ਲੜ ਰਹੇ ਕਿਸਾਨ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।

ਹੋਰ ਪੜ੍ਹੋ :

‘ਜਦ ਮੈਂ ਟਰੈਕਟਰ-ਟ੍ਰਾਲੀਆਂ ‘ਚ ਜਾਂਦੇ ਹੋਏ ਲੋਕਾਂ ਦਾ ਜਜ਼ਬੇ ਨੂੰ ਦੇਖਦਾਂ ਤਾਂ ਦਿਲ ਆਪ ਮੁਹਾਰੇ ਕਹਿ ਉੱਠਦਾ ਵਾਹ! ਪੰਜਾਬੀਓ, ਵਾਹ! ਕਿਸਾਨੋ’- ਹਰਭਜਨ ਮਾਨ

ਗੁਰਲੇਜ ਅਖਤਰ ਦਾ ਨਵਾਂ ਗੀਤ ‘ਦਿੱਲੀ ਟੂ ਪੰਜਾਬ’ ਰਿਲੀਜ਼

ਇਸ ਮਰੀਜ ਦੀ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ। ਉਹ ਬਿਮਾਰ ਹੋਣ ਦੀ ਹਾਲਤ ਵਿੱਚ ਬਾਥਰੂਮ ਕਰਨ ਵਿੱਚ ਦਿੱਕਤ ਹੋਣ ਦੇ ਬਾਵਜੂਦ ਹੱਥ ਵਿੱਚ ਪਿਸ਼ਾਬ ਦੀ ਥੈਲੀ ਲਈ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੈ। ਇਸ ਕਿਸਾਨ ਦੇ ਹੌਂਸਲੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਲਾਮ ਕੀਤਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ ਅਜਿਹੇ ਜ਼ਜ਼ਬੇ ਨੂੰ ਸਲਾਮ, ਬੀਮਾਰ ਹੋਣ ਦੇ ਬਾਵਜੂਦ ਇਹ ਬਜ਼ੁਰਗ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਦਿੱਲੀ ਆਏ ਹਨ ਤੇ ਪਿਸ਼ਾਬ ਦੀਆਂ ਥੈਲੀਆਂ ਨਾਲ ਪ੍ਰੋਟੈਸਟ ਵਿਚ ਸ਼ਾਮਲ ਹੋਏ ਹਨ! ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸਾਨ ਲਹਿਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਦਿੱਤੀਆਂ ਜਾਂਦੀਆਂ ਡਾਕਟਰੀ ਸੇਵਾਵਾਂ ਪ੍ਰਾਪਤ ਕਰਨ।

Related Post