ਯਸ਼ਰਾਜ ਫ਼ਿਲਮ ਨੇ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਨਵੇਂ ਗਾਣੇ ਦਾ ਪੋਸਟਰ ਕੀਤਾ ਜਾਰੀ
Rupinder Kaler
August 17th 2019 10:45 AM
ਯਸ਼ਰਾਜ ਫ਼ਿਲਮ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਨਵਾਂ ਗਾਣਾ ਰਿਲੀਜ਼ ਕਰਨ ਜਾ ਰਹੇ ਹਨ । ਇਸ ਗੀਤ ਨੂੰ 'Same Beef' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਦੇ ਬੋਲ ਬੋਹੇਮੀਆ ਨੇ ਲਿਖੇ ਹਨ ਤੇ ਉਹਨਾਂ ਨੇ ਹੀ ਇਸ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ । ਸਿੱਧੂ ਮੂਸੇਵਾਲਾ ਨੂੰ ਇਸ ਵਿੱਚ ਫੀਚਰ ਕੀਤਾ ਗਿਆ ਹੈ । ਗਾਣੇ ਦਾ ਮਿਊਜ਼ਿਕ ਸਿੱਧੂ ਮੂਸੇਵਾਲਾ ਦੀ ਟੀਮ ਦੇ ਹੀ ਮੈਂਬਰ ਬਿੱਗ ਬਰਡ ਨੇ ਤਿਆਰ ਕੀਤਾ ਹੈ ।