ਸਨਾ ਖ਼ਾਨ ਪਤੀ ਮੌਲਾਨਾ ਮੁਫ਼ਤੀ ਅਨਸ ਨਾਲ ਹਨੀਮੂਨ ਲਈ ਪਹੁੰਚੀ ਜੰਮੂ ਕਸ਼ਮੀਰ, ਵੀਡੀਓ ਵਾਇਰਲ
ਅਦਾਕਾਰਾ ਸਨਾ ਖ਼ਾਨ ਏਨੀਂ ਦਿਨੀਂ ਸੁਰਖੀਆਂ 'ਚ ਹੈ। ਸਨਾ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਕੇ 21 ਨਵੰਬਰ ਨੂੰ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਵਿਆਹ ਕਰਵਾ ਲਿਆ ਸੀ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਅਤੇ ਇਸ ਦੇ ਜ਼ਰੀਏ ਲੋਕਾਂ ਨੂੰ ਉਨ੍ਹਾਂ ਦੇ ਵਿਆਹ ਦੀ ਖਬਰ ਮਿਲੀ। ਹਾਲਾਂਕਿ ਬਾਅਦ ਵਿਚ ਸਨਾ ਖਾਨ ਨੇ ਆਪਣੇ ਵਿਆਹ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਅਤੇ ਪ੍ਰਸ਼ੰਸਕਾਂ ਨੂੰ ਉਸ ਦੇ ਵਿਆਹ ਬਾਰੇ ਜਾਣਕਾਰੀ ਦਿੱਤੀ।

ਹੋਰ ਪੜ੍ਹੋ :
ਗਾਇਕ ਗੁਰੂ ਰੰਧਾਵਾ ਨੇ ਕਿਸਾਨਾਂ ਦੇ ਸਮਰਥਨ ‘ਚ ਪਾਈ ਭਾਵੁਕ ਪੋਸਟ
ਬਾਲੀਵੁੱਡ ਦੀਆਂ ਇਹਨਾਂ ਹੀਰੋਇਨਾਂ ਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ

ਸਨਾ ਖਾਨ ਦਾ ਅਚਾਨਕ ਵਿਆਹ ਸਾਰਿਆਂ ਲਈ ਹੈਰਾਨ ਕਰਨ ਵਾਲਾ ਸੀ। ਸਨਾ ਨਿਕਾਹ ਤੋਂ ਬਾਅਦ ਹੁਣ ਪਤੀ ਮੁਫਤੀ ਅਨਸ ਨਾਲ ਹਨੀਮੂਨ ਲਈ ਰਵਾਨਾ ਹੋ ਗਈ ਹੈ । ਸਨਾ ਆਪਣੇ ਹਨੀਮੂਨ ਲਈ ਕਸ਼ਮੀਰ ਪਹੁੰਚੀ ਹੈ। ਸਨਾ ਨੇ ਕਸ਼ਮੀਰ ਦੀਆਂ ਵਾਦੀਆਂ ਨਾਲ ਵੀ ਆਪਣੀਆਂ ਵੀਡੀਓ ਸਾਂਝੀਆਂ ਕੀਤੀਆਂ ਹਨ।

ਸਾਨਾ ਨੇ ਇਹ ਵੀਡੀਓ ਅਤੇ ਫੋਟੋਆਂ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿੱਚ ਸਨਾ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਆਪਣੇ ਧਰਮ ਲਈ ਬਾਲੀਵੁੱਡ ਨੂੰ ਅਲਵਿਦਾ ਕਹਿਣ ਵਾਲੀ ਸਨਾ ਪਹਿਲੀ ਅਦਾਕਾਰਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਅਦਾਕਾਰਾਂ ਬਾਲੀਵੁੱਡ ਨੂੰ ਅਲਵਿਦਾ ਕਹਿ ਚੁੱਕੀਆਂ ਹਨ ।
View this post on Instagram