ਫ਼ਿਲਮ ‘ਕੁਛ-ਕੁਛ ਹੋਤਾ’ ਦੀ ਅਦਾਕਾਰਾ ਸਨਾ ਸਈਦ ਦੇ ਪਿਤਾ ਦਾ ਹੋਇਆ ਦਿਹਾਂਤ, ਲਾਕਡਾਊਨ ਕਰਕੇ ਨਹੀਂ ਕਰ ਸਕੀ ਆਖਰੀ ਦਰਸ਼ਨ, ਪਾਈ ਭਾਵੁਕ ਪੋਸਟ

By  Rupinder Kaler April 3rd 2020 12:29 PM

ਸ਼ਾਹਰੁਖ ਖ਼ਾਨ ਦੀ ਫ਼ਿਲਮ 'ਕੁਛ ਕੁਛ ਹੋਤਾ ਹੈ' 'ਚ ਅੰਜਲੀ ਦਾ ਰੋਲ ਨਿਭਾਉਣ ਵਾਲੀ ਅਦਾਕਾਰਾ ਸਨਾ ਸਈਦ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ।ਸਨਾ ਦੇ ਪਿਤਾ ਦਾ ਦੇਹਾਂਤ 22 ਮਾਰਚ ਨੂੰ ਹੋਇਆ ਸੀ, ਜਿਸ ਦਿਨ ਭਾਰਤ 'ਚ ਜਨਤਾ ਕਰਫਿਊ ਸੀ, ਇਸ ਵਜ੍ਹਾ ਕਰਕੇ ਸਨਾ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਨਹੀਂ ਹੋ ਸਕੀ । ਸਨਾ ਯੂਐੱਸ 'ਚ ਸੀ ਤੇ ਉੱਥੇ ਲਾਕਡਾਊਨ ਹੋਣ ਕਾਰਨ ਉਹ ਭਾਰਤ ਨਹੀਂ ਆ ਸਕੀ ਤੇ ਆਪਣੇ ਪਿਤਾ ਨੂੰ ਆਖਰੀ ਵਾਰ ਦੇਖ ਨਹੀਂ ਸਕੀ।

https://www.instagram.com/p/ByxBTxvA40i/?utm_source=ig_embed

ਪਿਤਾ ਦੇ ਦੇਹਾਂਤ ਤੋਂ ਬਾਅਦ ਸਨਾ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕੀਤੀ ਹੈ ਜਿਸ 'ਚ ਉਨ੍ਹਾਂ ਦੱਸਿਆ ਹੈ ਕਿ ਉਹ ਸਮਾਂ ਉਨ੍ਹਾਂ ਲਈ ਬਹੁਤ ਮੁਸ਼ਕਲ ਵਾਲਾ ਸੀ। ਸਨਾ ਨੇ ਦੱਸਿਆ, 'ਮੇਰੇ ਪਿਤਾ ਨੂੰ ਡਾਇਬਟੀਜ਼ ਸੀ ਇਸ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਅੰਗ ਖਰਾਬ ਹੋ ਗਏ। ਮੈਂ ਜਦੋਂ ਲਾਸ ਏਂਜਲਸ 'ਚ ਸੀ ਤਾਂ ਸਵੇਰੇ 7 ਵਜੇ ਮੈਨੂੰ ਦੱਸਿਆ ਗਿਆ ਕਿ ਪਾਪਾ ਨਹੀਂ ਰਹੇ।

https://www.instagram.com/p/B96CopugcOC/

ਉਸ ਸਮੇਂ ਮੈਂ ਆਪਣੇ ਘਰ ਆ ਕੇ ਮਾਂ ਤੇ ਭੈਣ ਨੂੰ ਗਲ਼ੇ ਲਗਾਉਣਾ ਚਾਹੁੰਦੀ ਸੀ ਪਰ ਮੈਂ ਅਜਿਹਾ ਨਹੀਂ ਕਰ ਸਕੀ। ਜਿਨ੍ਹਾਂ ਹਾਲਾਤਾਂ 'ਚ ਮੈਂ ਆਪਣੇ ਪਿਤਾ ਨੂੰ ਗਵਾਇਆ, ਉਹ ਬਹੁਤ ਦਰਦਨਾਕ ਹੈ।' ਅਦਾਕਾਰਾ ਨੇ ਦੱਸਿਆ, 'ਜਿਸ ਦਿਨ ਪਾਪਾ ਗੁਜ਼ਰੇ ਉਸ ਦਿਨ ਭਾਰਤ 'ਚ ਜਨਤਾ ਕਰਫਿਊ ਸੀ ਇਸ ਲਈ ਮੇਰੇ ਪਰਿਵਾਰ ਨੇ ਪਾਪਾ ਨੂੰ ਉਸੇ ਦਿਨ ਦਫਨਾਉਣਾ ਸਹੀ ਸਮਝਿਆ।

ਜਨਤਾ ਕਰਫਿਊ ਕਾਰਨ ਇਹ ਸਭ ਕਰਨ ਲਈ ਉਨ੍ਹਾਂ ਕੋਲ ਤਿੰਨ ਘੰਟੇ ਬਚੇ ਸਨ। ਉਨ੍ਹਾਂ ਨੂੰ ਦਫਨਾਉਣ ਲਈ ਪੁਲਿਸ ਨੇ ਮੇਰੇ ਪਰਿਵਾਰ ਨੂੰ ਰੋਕਿਆ ਵੀ ਪਰ ਫਿਰ ਜਦੋਂ ਘਰਵਾਲਿਆਂ ਨੇ ਪੁਲਿਸ ਨੂੰ ਡੈੱਥ ਸਰਟੀਫਿਕੇਟ ਦਿਖਾਇਆ ਤਾਂ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ।'

https://www.instagram.com/p/B-BPO9CAjmM/

Related Post