ਹਿੰਮਤ ਸੰਧੂ ਨੇ 10 ਗੀਤਾਂ ਦੀ ਕੱਢੀ ਪੂਰੀ ਐਲਬਮ, ਇੱਕ ਤੋਂ ਇੱਕ ਹਿੱਟ ਗੀਤ ਕੱਢੇ

By  Shaminder July 23rd 2020 01:37 PM

ਹਿੰਮਤ ਸੰਧੂ ਨੇ ਆਪਣੀ ਪੂਰੀ ਐਲਬਮ ਰਿਲੀਜ਼ ਕਰ ਦਿੱਤੀ ਹੈ । ਇਸ ਐਲਬਮ ‘ਚ ਵੱਖ ਵੱਖ ਗੀਤ ਤੁਹਾਨੂੰ ਸੁਣਨ ਨੂੰ ਮਿਲਣਗੇ । ਇਸ ਐਲਬਮ ‘ਚ ਤੁਹਾਨੂੰ 10 ਗੀਤ ਸੁਣਨ ਨੂੰ ਮਿਲਣਗੇ । ਇਸ ਐਲਬਮ ‘ਚ ਉਨ੍ਹਾਂ ਦਾ ਇੱਕ ਗੀਤ ‘ਸ਼ੋਰ’ ਗੁਰਲੇਜ਼ ਅਖਤਰ ਦੇ ਨਾਲ ਸੁਣਨ ਨੂੰ ਮਿਲੇਗਾ । ਪਹਿਲਾ ਗੀਤ ਲਾਰਾ ਲੱਪਾ ਟਾਈਟਲ ਹੇਠ ਕੱਢਿਆ ਗਿਆ ਹੈ ।

https://www.instagram.com/p/CC8QcL-F6To/

ਇਸ ਗੀਤ ਦੇ ਬੋਲ ਸ਼ਮਸ਼ੇਰ ਸੰਧੂ ਦੇ ਲਿਖੇ ਹੋਏ ਨੇ ਜਦੋਂਕਿ ਮਿਊਜ਼ਿਕ ਮਨੀ ਸੰਧੂ ਨੇ ਲਿਖੇ ਨੇ । ਦੂਜਾ ਗੀਤ ‘ਸ਼ੋਰ’ ਹੈ ਜਿਸ ‘ਚ ਗੁਰਲੇਜ਼ ਅਖਤਰ ਨੇ ਸਾਥ ਦਿੱਤਾ ਹੈ ਇਸ ਗੀਤ ਨੂੰ ਭਿੰਦਾ ਗਿੱਲ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ ।

https://www.instagram.com/p/CC5fI8jlyns/

ਤੀਜਾ ਗੀਤ ‘ਯਾਦ’ ਟਾਈਟਲ ਹੇਠ ਰਿਲੀਜ਼ ਹੋਇਆ ਹੈ ਇਹ ਗੀਤ ਸੈਡ ਸੌਂਗ ਜ਼ੋਨਰ ਦਾ ਹੈ । ਇਸ ਗੀਤ ਦੇ ਬੋਲ ਜੋਬਨ ਚੀਮਾ ਨੇ ਲਿਖੇ ਨੇ ਅਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ । ਚੌਥੇ ਗੀਤ ਨੂੰ ‘ਨਖਰੋ’ ਟਾਈਟਲ ਦਿੱਤਾ ਗਿਆ ਹੈ ਇਹ ਇੱਕ ਬੀਟ ਸੌਂਗ ਹੈ ਜੋ ਹਰ ਕਿਸੇ ਨੂੰ ਨੱਚਣ ਲਈ ਮਜ਼ਬੂਰ ਕਰ ਰਿਹਾ ਹੈ । ਹਿੰਮਤ ਸੰਧੂ ਨੇ ਇਸ ਐਲਬਮ ‘ਚ ਹਰ ਗੀਤ ਹਰ ਵਰਗ ਦੇ ਸਰੋਤਿਆਂ ਨੂੰ ਧਿਆਨ ‘ਚ ਰੱਖਦੇ ਹੋਏ ਗਾਇਆ ਹੈ ਅਤੇ ਸਾਰੇ ਗੀਤ ਇੱਕ ਤੋਂ ਇੱਕ ਹਿੱਟ ਹਨ, ਜੋ ਹਰ ਕਿਸੇ ਨੂੰ ਪਸੰਦ ਆ ਰਹੇ ਨੇ ।

Related Post