ਮੁਹੰਮਦ ਅਜ਼ਹਰੂਦੀਨ ਦੀ ਨੂੰਹ ਬਣੀ ਸਾਨੀਆ ਮਿਰਜ਼ਾ ਦੀ ਭੈਣ, ਵਿਆਹ ਦੀਆਂ ਵੀਡੀਓ ਹੋ ਰਹੀਆਂ ਖੂਬ ਵਾਇਰਲ

By  Rupinder Kaler December 13th 2019 03:51 PM

ਸਾਨੀਆ ਮਿਰਜ਼ਾ ਦੀ ਛੋਟੀ ਭੈਣ ਅਨਮ ਮਿਰਜ਼ਾ ਦਾ ਵਿਆਹ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦ ਦੇ ਨਾਲ ਹੋ ਗਿਆ ਹੈ । ਅਸਦ ਤੇ ਅਨਮ ਨਿਕਾਹ ਪੜ੍ਹਕੇ ਇੱਕ ਦੂਜੇ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਇਸ ਨਵੀਂ ਵਿਆਹੀ ਜੋੜੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ।

https://www.instagram.com/p/B59Wz4LHbVh/

ਮੁਹੰਮਦ ਅਜ਼ਹਰੂਦੀਨ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ । ਉਸ ਵੀਡੀਓ ਵਿੱਚ ਵਿਆਹ ਦੀਆਂ ਕਈ ਰਸਮਾਂ ਦਿਖਾਈਆ ਗਈਆਂ ਹਨ । ਦੁਲਹਣ ਦੇ ਲਿਬਾਸ ਵਿੱਚ ਅਨਮ ਕਿਸੇ ਪਰੀ ਤੋਂ ਘੱਟ ਦਿਖਾਈ ਨਹੀਂ ਦੇ ਰਹੀ । ਅਨਮ ਨੇ ਰਿਵਾਇਤੀ ਪੁਸ਼ਾਕ ਪਾਈ ਹੋਈ ਹੈ ।

ਅਸਦ ਨਾਲ ਅਨਮ ਦਾ ਇਹ ਦੂਜਾ ਵਿਆਹ ਹੈ ਇਸ ਤੋਂ ਪਹਿਲਾਂ ਉਸ ਦਾ ਵਿਆਹ ਅਕਬਰ ਰਸ਼ੀਦ ਨਾਲ ਹੋਇਆ ਸੀ । ਵਿਆਹ ਤੋਂ ਪਹਿਲਾ ਅਸਦ ਨਾਲ ਅਨਮ ਦੀ ਡੇਟਿੰਗ ਦੀਆਂ ਖ਼ਬਰਾਂ ਵੀ ਖੂਬ ਵਾਇਰਲ ਹੋਈਆਂ ਸਨ । ਇਹਨਾਂ ਖ਼ਬਰਾਂ ਨੂੰ ਸਾਨੀਆ ਮਿਰਜ਼ਾ ਨੇ ਕੰਫਰਮ ਵੀ ਕੀਤਾ ਸੀ ।

https://www.instagram.com/p/B5-OKWunJtz/

Related Post