ਸੰਜੇ ਦੱਤ ਆਪਣੀ ਪਤਨੀ ਮਾਨਯਤਾ ਨੂੰ ਕਹਿੰਦਾ ਹੈ ‘ਮਾਂ’, ਮਾਨਯਤਾ ਦੇ ਜਨਮ ਦਿਨ ’ਤੇ ਸੰਜੇ ਨੇ ਕੀਤਾ ਖੁਲਾਸਾ, ਦੱਸੀ ਇਸ ਦੀ ਵਜ੍ਹਾ

By  Rupinder Kaler July 22nd 2020 02:37 PM

ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਪਤਨੀ ਮਾਨਯਤਾ ਦੱਤ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਜਨਮ ਦਿਨ ਦੇ ਮੌਕੇ ਤੇ ਹਰ ਕੋਈ ਉਸ ਨੂੰ ਵਧਾਈ ਦੇ ਰਿਹਾ ਹੈ, ਪਰ ਸੰਜੇ ਦੱਤ ਨੇ ਆਪਣੀ ਪਤਨੀ ਨੂੰ ਵੱਖਰੇ ਤਰੀਕੇ ਨਾਲ ਬਰਥਡੇਅ ਵਿਸ਼ ਕੀਤਾ ਹੈ । ਸੰਜੇ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਸੰਜੇ ਤੇ ਮਾਨਯਤਾ ਵੱਖ ਵੱਖ ਪੋਜ ਵਿੱਚ ਨਜ਼ਰ ਆ ਰਹੇ ਹਨ । ਦੋਹਾਂ ਦੀਆਂ ਇਹ ਰੋਮਾਂਟਿਕ ਤਸਵੀਰਾਂ ਲੋਕਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ ।

https://www.instagram.com/p/CBfJwg5DzEI/

ਇਸ ਦੇ ਨਾਲ ਹੀ ਸੰਜੇ ਨੇ ਮਾਨਯਤਾ ਨੂੰ ਲੈ ਕੇ ਬਹੁਤ ਹੀ ਦਿਲਚਸਪ ਗੱਲ ਕਹੀ ਹੈ । ਵੀਡੀਓ ਸ਼ੇਅਰ ਕਰਦੇ ਹੋਏ ਸੰਜੇ ਨੇ ਕੈਪਸ਼ਨ ਵਿੱਚ ਲਿਖਿਆ ਹੈ ‘ਹੈਪੀ ਬਰਥਡੇਅ ਮਾਮ, ਤੁਹਾਡੇ ਵਿੱਚੋਂ ਜੋ ਲੋਕ ਨਹੀਂ ਜਾਣਦੇ, ਉਹਨਾਂ ਲਈ ਮੈਂ ਇਹਨਾਂ ਨੂੰ ਮਾਮ ਕਹਿ ਕੇ ਬੁਲਾਉਂਦਾ ਹਾਂ।

https://www.instagram.com/p/CCK5UyljsEw/

ਮੇਰੀ ਜ਼ਿੰਦਗੀ ਵਿੱਚ ਆਉਣ ਤੇ ਇਸ ਨੂੰ ਖੂਬਸੁਰਤ ਬਨਾਉਣ ਲਈ ਧੰਨਵਾਦ । ਤੂੰ ਬਹੁਤ ਵੱਖਰੀ ਹੈ ਤੇ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ । ਕਾਸ਼ ਮੈਂ ਅੱਜ ਤੇਰੇ ਨਾਲ ਤੇ ਬੱਚਿਆਂ ਦੇ ਕੋਲ ਹੁੰਦਾ । ਪਰ ਮੈਂ ਦੁਆ ਕਰਦਾ ਹਾਂ ਕਿ ਤੇਰਾ ਦਿਨ ਓਨਾਂ ਹੀ ਸਪੈਸ਼ਲ ਹੋਵੇ, ਜਿੰਨੀ ਤੂੰ ਮੇਰੇ ਲਈ ਹੈ’ ।

https://www.instagram.com/p/CC7p0ctDAC-/?utm_source=ig_embed

Related Post