ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਨੇ ਬਦਲੀ ਆਪਣੀ ਲੁੱਕ, ਤਸਵੀਰਾਂ ਵਾਇਰਲ
ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਬਦਲੇ ਬਦਲੇ ਦਿਖਾਈ ਦੇ ਰਹੇ ਹਨ ।ਭਿਆਨਕ ਬਿਮਾਰੀ ਨੂੰ ਮਾਤ ਦੇਣ ਬਾਅਦ ਸੰਜੂ ਬਾਬਾ ਇਕ ਨਵੇਂ ਰੂਪ ਵਿਚ ਦਿਖਾਈ ਦੇ ਰਹੇ ਹਨ। ਸੰਜੇ ਦੱਤ ਦੀ ਇਸ ਲੁੱਕ ਨੂੰ ਉਹਨਾਂ ਦੇ ਪ੍ਰਸ਼ੰਸਕ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾਂ ਨੇ ਆਪਣੇ ਵਾਲਾਂ ਦੇ ਸਟਾਈਲ ਨੂੰ ਬਦਲਿਆ ਹੈ । ਆਪਣੀ ਨਵੀਂ ਲੁੱਕ ਦੀਆਂ ਸੰਜੇ ਦੱਤ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

ਹੋਰ ਪੜ੍ਹੋ :-
ਗੋਗੀ ਦੇ ਕਿਰਦਾਰ ਨਾਲ ਮਸ਼ਹੂਰ ਅਦਾਕਾਰ ਸਮਯ ਸ਼ਾਹ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਹਰਭਜਨ ਮਾਨ ਤੇ ਉਹਨਾਂ ਦੀ ਪਤਨੀ ਹਰਮਨ ਨੇ ਆਪਣੇ ਪ੍ਰਸ਼ੰਸਕਾਂ ਦਾ ਇਸ ਵਜ੍ਹਾ ਕਰਕੇ ਕੀਤਾ ਧੰਨਵਾਦ

ਜਿਨ੍ਹਾਂ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਮੈਂਟ ਵੀ ਕੀਤੇ ਜਾ ਰਹੇ ਹਨ । ਉਹਨਾਂ ਨੇ ਆਪਣੇ ਵਾਲਾਂ ਦਾ ਰੰਗ 'ਪਲੈਟੀਨਮ ਬਲੌਂਡ' ਕਰਵਾ ਲਿਆ ਹੈ। ਸੰਜੇ ਦੱਤ ਦੇ ਇਸ ਨਵੇਂ ਲੁੱਕ ਨੂੰ ਉਨ੍ਹਾਂ ਦੇ ਹੇਅਰ ਸਟਾਈਲਿਸਟ ਅਲੀਮ ਹਕੀਮ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਅਲੀਮ ਨੇ ਸੰਜੇ ਦੱਤ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਤਸਵੀਰਾਂ 'ਚ ਸੰਜੂ ਬਾਬੇ ਦੀ ਦਾੜ੍ਹੀ ਵੀ ਚਿੱਟੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੰਜੇ ਦੱਤ ਆਪਣੀਆਂ ਅੱਖਾਂ 'ਤੇ ਕਾਲਾ ਚਸ਼ਮਾ ਨੀਲੀ ਟੀ-ਸ਼ਰਟ ਪਹਿਨੇ ਇਸ ਲੁੱਕ' ਚ ਕਾਫੀ ਆਤਮਵਿਸ਼ਵਾਸ ਅਤੇ ਕੂਲ ਦਿਖਾਈ ਦਿੱਤੇ। ਸੰਜੇ ਦੱਤ ਦੇ ਕੋਲ ਇਸ ਸਮੇਂ ਤਿੰਨ ਵੱਡੇ ਪ੍ਰੋਜੈਕਟ ਹਨ। ਯਸ਼ ਰਾਜ ਫਿਲਮਜ਼ ਦੀ ਸ਼ਮਸ਼ੇਰਾ ਵਿੱਚ, ਜਿੱਥੇ ਉਹ ਰਣਬੀਰ ਕਪੂਰ ਨਾਲ ਮੁਕਾਬਲਾ ਕਰਦੇ ਦਿਖਾਈ ਦੇਣਗੇ। ਇਸ ਦੇ ਨਾਲ ਹੀ ਸੰਜੇ ਦੱਤ ਅਕਸ਼ੇ ਕੁਮਾਰ ਦੇ ਨਾਲ ਯਸ਼ ਰਾਜ ਫਿਲਮਜ਼ ਦੇ ਪ੍ਰਿਥਵੀਰਾਜ ਵਿੱਚ ਵੀ ਨਜ਼ਰ ਆਉਣਗੇ।
View this post on Instagram