‘ਕੇਜੀਐਫ: ਚੈਪਟਰ-2’ ਵਿੱਚ ਇਸ ਤਰ੍ਹਾਂ ਦੀ ਲੁੱਕ ’ਚ ਦਿਖਾਈ ਦੇਣਗੇ ਸੰਜੇ ਦੱਤ

By  Rupinder Kaler July 29th 2020 06:06 PM

ਕੇਜੀਐਫ: ਚੈਪਟਰ 1 ਨੂੰ ਫ਼ਿਲਮਾਂ ਦੇਖਣ ਦੇ ਸ਼ੌਂਕੀਨਾ ਨੇ ਕਾਫੀ ਪਸੰਦ ਕੀਤਾ ਸੀ। ਇਸ ਸਭ ਦੇ ਚਲਦੇ ਹੁਣ ਦਰਸ਼ਕ ਬੇਸਬਰੀ ਨਾਲ ‘ਕੇਜੀਐਫ: ਚੈਪਟਰ 2’ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਫਿਲਮ ਦੇ ਦੂਜੇ ਪਾਰਟ 'ਚ ਸੰਜੇ ਦੱਤ ਤੇ ਐਕਟਰਸ ਰਵੀਨਾ ਟੰਡਨ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦਈਏ ਕਿ ਸੰਜੇ ਦੱਤ ਦੇ ਜਨਮ ਦਿਨ ਮੌਕੇ ਸੁਪਰਹਿੱਟ ਫਿਲਮ ਕੇਜੀਐਫ 2 ਵਿੱਚ ਸੰਜੇ ਦੱਤ ਦਾ ਕਿਰਦਾਰ ਦੀ ਪਹਿਲੀ ਝਲਕ ਸਾਹਮਣੇ ਆਈ ਹੈ।

https://www.instagram.com/p/CDIdXDTDlZO/

ਅੱਜ ਉਨ੍ਹਾਂ ਦਾ 61ਵਾਂ ਜਨਮ ਦਿਨ ਹੈ। ਫਿਲਮ ਵਿੱਚ ਸੰਜੇ ਦਾ ਕਿਰਦਾਰ ਅਧੀਰਾ ਦਾ ਹੋਵੇਗਾ, ਜੋ ਫਿਲਮ 'ਚ ਨੈਗੇਟਿਵ ਕਿਰਦਾਰ ਹੈ। ਸੰਜੇ ਦੱਤ ਦੇ ਇਸ ਲੁੱਕ ਨੂੰ ਫੈਨਸ ਨੇ ਬਹੁਤ ਪਸੰਦ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੰਜੇ ਦੱਤ ਨੇ ਫਿਲਮ ‘ਅਗਨੀਪਥ’ ਵਿੱਚ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਵਿੱਚ ਉਸ ਨੇ 'ਕੰਚਾ ' ਦਾ ਕਿਰਦਾਰ ਨਿਭਾਇਆ ਸੀ। ਉਸ ਦੇ ਖਤਰਨਾਕ ਅੰਦਾਜ਼ ਨੂੰ ਫਿਲਮ ਵਿੱਚ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।

https://www.instagram.com/p/CDNnMSwHnVU/

Related Post