ਸੰਜੇ ਦੱਤ ਕੈਂਸਰ ਦੇ ਇਲਾਜ ਲਈ ਹਸਪਤਾਲ ‘ਚ ਹੋਏ ਦਾਖਲ, ਹਸਪਤਾਲ ਜਾਣ ਤੋਂ ਪਹਿਲਾਂ ਸਭ ਨੂੰ ਅਰਦਾਸ ਕਰਨ ਦੀ ਕੀਤੀ ਅਪੀਲ, ਵੀਡੀਓ ਵਾਇਰਲ

By  Shaminder August 19th 2020 10:28 AM

ਅਦਾਕਾਰ ਸੰਜੇ ਦੱਤ ਫੇਫੜਿਆਂ ਦੇ ਕੈਂਸਰ ਦੇ ਇਲਾਜ ਲਈ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਦਾਖਲ ਹੋ ਗਏ ਹਨ ।ਸੰਜੇ ਦੱਤ ਦੇ ਫੇਫੜਿਆਂ ਦਾ ਕੈਂਸਰ ਅਡਵਾਂਸ ਸਟੇਜ ‘ਚ ਪਹੁੰਚ ਚੁੱਕਿਆ ਹੈ ।ਸੰਜੇ ਦੱਤ ਨੂੰ ਇਸ ਸ਼ਨੀਵਾਰ ਯਾਨੀ 15 ਅਗਸਤ ਨੂੰ ਇਕ ਟੈਸਟ ਲਈ ਅੰਬਾਨੀ ਹਸਪਤਾਲ 'ਚ ਦੇਖਿਆ ਗਿਆ ਸੀ, ਫਿਰ ਉਸ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਸੰਜੇ ਦੱਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਕਈ ਟੈਸਟ ਕਰਵਾਏ ਗਏ।

https://www.instagram.com/tv/CECGZtqgEp0/?utm_source=ig_embed

ਬੀਤੀ ਸ਼ਾਮ ਕਰੀਬ 7.00 ਵਜੇ ਸੰਜੇ ਦੱਤ ਬਾਂਦਰਾ ਦੀ ਇੰਪੀਰੀਅਲ ਹਾਈਟ ਬਿਲਡਿੰਗ ਤੋਂ ਹਸਪਤਾਲ ਦਾਖਲ ਹੋਣ ਲਈ ਹੇਠਾਂ ਆਏ। ਇਸ ਵੇਲੇ ਉਨ੍ਹਾਂ ਨੂੰ ਅਲਵਿਦਾ ਕਹਿਣ ਲਈ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ, ਉਨ੍ਹਾਂ ਦੀਆਂ ਦੋਵੇਂ ਭੈਣਾਂ- ਪ੍ਰਿਆ ਦੱਤ, ਨਮਰਤਾ ਦੱਤ ਵੀ ਦਿਖਾਈ ਦਿੱਤੇ। ਨਾਲ ਹੀ ਉਨ੍ਹਾਂ ਦੇ ਕੁਝ ਕਰੀਬੀ ਵੀ ਵੇਖੇ ਗਏ।

https://www.instagram.com/p/CECjf2xgGwC/

ਉਸ ਸਮੇਂ ਸੰਜੇ ਦੱਤ ਬਹੁਤ ਸ਼ਾਂਤ ਦਿਖਾਈ ਦੇ ਰਹੇ ਸੀ ਅਤੇ ਜਾਂਦੇ ਹੋਏ ਉਨ੍ਹਾਂ ਇਕੱਤਰ ਹੋਏ ਫੋਟੋਗ੍ਰਾਫ਼ਰਸ ਨੂੰ ਵਿਕਟਰੀ ਦਾ ਚਿੰਨ੍ਹ ਦਿਖਾ ਕੇ ਉਨ੍ਹਾਂ ਲਈ ਅਰਦਾਸ ਕਰਨ ਲਈ ਵੀ ਕਿਹਾ।

Related Post