ਲਗਾਤਾਰ ਵਿਗੜਦੀ ਜਾ ਰਹੀ ਹੈ ਸੰਜੇ ਦੱਤ ਦੀ ਤਬੀਅਤ, ਇਸ ਤਰ੍ਹਾਂ ਦੀ ਹੋ ਗਈ ਹੈ ਹਾਲਤ, ਨਵੀਂ ਤਸਵੀਰ ਆਈ ਸਾਹਮਣੇ
ਸੋਸ਼ਲ ਮੀਡੀਆ ਤੇ ਸੰਜੇ ਦੱਤ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਦਾਕਾਰ ਕਾਫੀ ਕਮਜ਼ੋਰ ਦਿਖਾਈ ਦੇ ਰਿਹਾ ਹੈ । ਉਹਨਾਂ ਦੀ ਇਸ ਤਸਵੀਰ ਨੂੰ ਦੇਖ ਕੇ ਸੰਜੇ ਦੇ ਪ੍ਰਸ਼ੰਸਕ ਉਹਨਾਂ ਦੇ ਛੇਤੀ ਠੀਕ ਹੋਣ ਦੀ ਦੁਆ ਕਰਨ ਲੱਗੇ ਹਨ । ਇੱਕ ਪ੍ਰਸ਼ੰਸਕ ਨੇ ਤਸਵੀਰ ਦੇਖ ਕੇ ਲਿਖਿਆ ਹੈ ‘ਬਾਬਾ ਕਾਫੀ ਕਮਜ਼ੋਰ ਦਿਖਾਈ ਦੇ ਰਹੇ ਹਨ, ਉਹਨਾਂ ਦੇ ਛੇਤੀ ਠੀਕ ਹੋਣ ਦੀ ਦੁਆ ਕਰਦਾ ਹਾਂ’ ।

ਇੱਕ ਹੋਰ ਯੂਜਰ ਨੇ ਲਿਖਿਆ ਹੈ ਕਿ ‘ਉਮੀਦ ਕਰਦਾ ਹਾਂ ਕਿ ਉਹ ਛੇਤੀ ਠੀਕ ਤੇ ਬਿਹਤਰ ਹੋਣਗੇ’ । ਸੰਜੇ ਇਸ ਤਸਵੀਰ ਵਿੱਚ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ ਉਹ ਕਿਸੇ ਸਟਾਫ ਨਰਸ ਨਾਲ ਦਿਖਾਈ ਦੇ ਰਹੇ ਹਨ ।

ਸਾਹਮਣੇ ਆਈ ਤਸਵੀਰ ਵਿੱਚ ਸੰਜੇ ਦਾ ਵੇਟ ਕਾਫੀ ਘੱਟ ਹੋਇਆ ਨਜ਼ਰ ਆ ਰਿਹਾ ਹੈ ।
ਹੋਰ ਪੜ੍ਹੋ :
ਖੇਤੀ ਬਿੱਲਾਂ ਦੇ ਵਿਰੋਧ ‘ਚ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ ‘ਲਹੂ ਪੰਜਾਬ ਦਾ’ ਨਾਲ ਇਸ ਤਰ੍ਹਾਂ ਦੇਣਗੇ ਜਵਾਬ
ਡੂੰਘੇ ਸਦਮੇ ‘ਚ ਗੁਰਨਾਮ ਭੁੱਲਰ, 10 ਅਕਤੂਬਰ ਨੂੰ ਗਾਇਕ ਦੇ ਭਾਜੀ ਦਾ ਭੋਗ ਅਤੇ ਅੰਤਮ ਅਰਦਾਸ ਹੋਵੇਗੀ
ਦਿਖਾਓ ਤੁਸੀਂ ਵੀ ਆਪਣੇ ਸੁਰਾਂ ਦਾ ਕਮਾਲ, ਵਾਇਸ ਆਫ਼ ਪੰਜਾਬ ਸੀਜ਼ਨ-11 ਲਈ ਭੇਜੋ ਆਪਣੀ ਐਂਟਰੀ

ਵਾਇਰਲ ਹੋ ਰਹੀ ਤਸਵੀਰ ਵਿੱਚ ਸੰਜੇ ਲਾਈਟ ਬਲੂ ਕਲਰ ਦੀ ਟੀ-ਸ਼ਰਟ ਤੇ ਜੀਨ ਵਿੱਚ ਨਜ਼ਰ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਜੇ ਦੱਤ ਲੰਗ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਸੀ ।