ਭੈਣ ਪ੍ਰਿਯਾ ਦੱਤ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸੰਜੇ ਦੱਤ ਹੋਏ ਭਾਵੁਕ, ਕਹੀ ਵੱਡੀ ਗੱਲ

By  Rupinder Kaler August 29th 2020 04:00 PM

ਸੰਜੇ ਦੱਤ ਨੂੰ ਏਨੀਂ ਦਿਨੀਂ ਹਸਪਤਾਲ ਦੇ ਬਾਹਰ ਦੇਖਿਆ ਜਾ ਰਿਹਾ ਹੈ ਕਿਉਂਕਿ ਖ਼ਬਰਾਂ ਮੁਤਾਬਿਕ ਉਹ ਆਪਣਾ ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ । ਇਸ ਸਭ ਦੇ ਚਲਦੇ ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ । ਇਸ ਪੋਸਟ ਦੇ ਜ਼ਰੀਏ ਉਸ ਨੇ ਆਪਣੀ ਭੈਣ ਪ੍ਰਿਯਾ ਦੱਤ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ ।

https://www.instagram.com/p/CEbRE9QnA_S/?utm_source=ig_embed

ਸੰਜੇ ਨੇ ਲਿਖਿਆ ‘ਹਲਾਤ ਜਿਵੇਂ ਦੇ ਮਰਜ਼ੀ ਹੋਣ …ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਰਹਿਣ ਲਈ ਧੰਨਵਾਦ…ਰੱਬ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ ..ਜਨਮ ਦਿਨ ਦੀਆਂ ਸ਼ੁਭਕਾਮਨਾਵਾਂ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਜੇ ਦੱਤ ਦੇ ਕੈਂਸਰ ਦਾ ਇਲਾਜ਼ ਮੁੰਬਈ ਵਿੱਚ ਚੱਲ ਰਿਹਾ ਹੈ ਤੇ ਛੇਤੀ ਉਹ ਵਿਦੇਸ਼ ਲਈ ਰਵਾਨਾ ਹੋਣ ਵਾਲੇ ਹਨ ।

https://www.instagram.com/p/CEMAi-vnAaP/

ਉਹਨਾਂ ਦੀ ਪਤਨੀ ਨੇ ਵੀ ਬਿਆਨ ਜਾਰੀ ਕੀਤਾ ਸੀ ਕਿ ਸੰਜੇ ਦਾ ਸ਼ੁਰੂਆਤੀ ਇਲਾਜ਼ ਮੁੰਬਈ ਵਿੱਚ ਹੀ ਹੋਵੇਗਾ ।ਇਸ ਦੇ ਨਾਲ ਹੀ ਉਸ ਨੇ ਸੰਜੇ ਦੱਤ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ ।

https://www.instagram.com/p/CDakewnn8uR/

Related Post