ਸੰਜੇ ਦੱਤ ਦੀਆਂ ਇਹ ਗੱਲਾਂ ਜਾਣ ਕੇ ਤੁਸੀਂ ਵੀ ਬਣ ਜਾਓਗੇ ਉਸ ਦੇ ਫੈਨ

By  Rupinder Kaler September 19th 2019 12:18 PM

ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਵਧੀਆ ਗ੍ਰਹਿਸਤੀ ਚਲਾਉਣ ਦੇ ਨਾਲ ਨਾਲ ਪ੍ਰੋਡਕਸ਼ਨ ਹਾਊਸ ਵੀ ਸੰਭਾਲਦੀ ਹੈ । ਇੱਕ ਇੰਟਰਵਿਊ ਵਿੱਚ ਮਾਨਿਅਤਾ ਨੇ ਦੱਸਿਆ ਕਿ ਸੰਜੇ ਇਸ ਪ੍ਰੋਡਕਸ਼ਨ ਹਾਊਸ ਨੂੰ ਚਲਾਉਣ ਵਿੱਚ ਉਸ ਦੀ ਪੂਰੀ ਮਦਦ ਕਰਦੇ ਹਨ । ਕਈ ਵਾਰ ਉਹ ਸਖਤ ਨਿਰਦੇਸ਼ ਵੀ ਦਿੰਦੇ ਹਨ ।

https://www.instagram.com/p/B2lNlheHHzG/

ਮਾਨਿਅਤਾ ਮੁਤਾਬਿਕ ਜਦੋਂ ਉਸ ਨੇ ਪ੍ਰੋਡਕਸ਼ਨ ਹਾਊਸ ਨੂੰ ਸ਼ੁਰੂ ਕੀਤਾ ਸੀ ਉਦੋਂ ਸੰਜੇ ਨੇ ਉਸ ਨੂੰ ਸਖਤ ਹਦਾਇਤ ਦਿੱਤੀ ਸੀ ਕਿ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਵਿੱਚ ਸਭ ਤੋਂ ਪਹਿਲਾਂ ਰੋਟੀ ਸਪਾਟ ਬੁਆਏ ਖਾਣਗੇ । ਸੰਜੇ ਨੇ ਕਿਹਾ ਸੀ ਕਿ ਸਪਾਟ ਬੁਆਏ ਪੂਰੀ ਟੀਮ ਨੂੰ ਰੋਟੀ ਖਵਾ ਕੇ ਹੀ ਕੁਝ ਖਾਂਦੇ ਹਨ ।

https://www.instagram.com/p/B2RXGcsHnnf/

ਇਸ ਕਰਕੇ ਉਹਨਾਂ ਨੂੰ ਕਈ ਕਈ ਘੰਟੇ ਭੁੱਖੇ ਰਹਿਣਾ ਪੈਂਦਾ ਹੈ । ਇਸ ਲਈ ਸੰਜੇ ਦੱਤ ਨੇ ਕਿਹਾ ਸੀ ਸਾਡੇ ਪ੍ਰੋਡਕਸ਼ਨ ਹਾਊਸ ਵਿੱਚ ਸਭ ਤੋਂ ਪਹਿਲਾਂ ਸਪਾਟ ਬੁਆਏ ਰੋਟੀ ਖਾਣਗੇ ਕਿਉਂਕਿ ਕੰਮ ਦੇ ਦੌਰਾਨ ਉਹਨਾਂ ਨੂੰ ਰੋਟੀ ਖਾਣ ਦਾ ਮੌਕਾ ਨਹੀਂ ਮਿਲਦਾ ।

https://www.instagram.com/p/B1LcnZQnvpU/

ਇੱਕ ਇਹ ਵੀ ਹਦਾਇਤ ਕੀਤੀ ਸੀ ਕਿ ਹਰ ਇੱਕ ਨੂੰ ਵਧੀਆ ਕਵਾਲਿਟੀ ਦਾ ਖਾਣਾ ਮਿਲਣਾ ਚਾਹੀਦਾ ਹੈ । ਇਸੇ ਤਰ੍ਹਾਂ ਦੀ ਇੱਕ ਹੋਰ ਹਦਾਇਤ ਕੀਤੀ ਸੀ ਕਿ ਕਲਾਕਾਰ ਨੂੰ ਸੈੱਟ ਤੇ ਘਰ ਵਰਗਾ ਮਹੌਲ ਮਿਲਣਾ ਚਾਹੀਦਾ ਹੈ, ਜੇ ਵਧੀਆ ਮਾਹੌਲ ਮਿਲੇਗਾ ਤਾਂ ਹੀ ਕਲਾਕਾਰ ਵਧੀਆ ਅਦਾਕਾਰੀ ਦਿਖਾਏਗਾ ।

Related Post