ਇਸ ਤਰ੍ਹਾਂ ਦੀ ਜ਼ਿੰਦਗੀ ਜਿਊਂਦਾ ਹੈ ਬਾਲੀਵੁੱਡ ਅਦਾਕਾਰ ਸੰਜੇ ਮਿਸ਼ਰਾ, ਢਾਬੇ ’ਤੇ ਵੀ ਕਰਦੇ ਰਹੇ ਹਨ ਕੰਮ

By  Rupinder Kaler November 29th 2019 01:15 PM

ਅਦਾਕਾਰ ਸੰਜੇ ਮਿਸ਼ਰਾ ਆਪਣੀ ਜ਼ਬਰਦਸਤ ਅਦਾਕਾਰੀ ਕਰਕੇ ਜਾਣੇ ਜਾਂਦੇ ਹਨ । ਜਦੋਂ ਵੀ ਉਹ ਵੱਡੇ ਪਰਦੇ ’ਤੇ ਦਿਖਾਈ ਦਿੰਦੇ ਹਨ ਤਾਂ ਦਰਸ਼ਕਾਂ ਦੇ ਹੱਸਣ ਜਾਂ ਰੋਣ ਦੀ ਗਰੰਟੀ ਜ਼ਰੂਰ ਹੁੰਦੀ ਹੈ । ਇਸ ਦੀ ਮਿਸਾਲ ਉਹਨਾਂ ਦੀਆਂ ਫ਼ਿਲਮਾਂ ਨੂੰ ਦੇਖ ਕੇ ਜ਼ਰੂਰ ਮਿਲ ਜਾਵੇਗੀ । ਸੰਜੇ ਮਿਸ਼ਰਾ ਸੋਸ਼ਲ ਮੀਡੀਆ ’ਤੇ ਵੀ ਕਾਫੀ ਐਕਟਿਵ ਰਹਿੰਦੇ ਹਨ, ਉਹ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।

https://twitter.com/imsanjaimishra/status/1200073793806520325

ਇਹਨਾਂ ਵੀਡੀਓ ਵਿੱਚ ਉਹਨਾਂ ਦੇ ਜੀਵਨ ਦੀ ਝਲਕ ਵੀ ਮਿਲ ਜਾਂਦੀ ਹੈ ।ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਰੇਲ ਗੱਡੀ ਵਿੱਚ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ਨੂੰ ਬਹੁਤ ਹੀ ਕਮਾਲ ਦਾ ਕੈਪਸ਼ਨ ਦਿੱਤਾ ਹੈ ਉਹਨਾਂ ਨੇ ਲਿਖਿਆ ‘Sometimes Passenger Sometimes Attender Just enjoying life का सफर और option क्या है’ ਸੰਜੇ ਮਿਸ਼ਰਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ ।

https://twitter.com/imsanjaimishra/status/1197081248667226112

ਲੋਕ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰ ਰਹੇ ਹਨ । ਸੰਜੇ ਮਿਸ਼ਰਾ ਕਦੇ ਕਦੇ ਬਹੁਤ ਹੀ ਹਾਸੇ ਵਾਲੀਆਂ ਵੀਡੀਓ ਵੀ ਸ਼ੇਅਰ ਕਰਦੇ ਹਨ । ਸੰਜੇ ਮਿਸ਼ਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 6 ਅਕਤੂਬਰ 1963 ਵਿੱਚ ਬਿਹਾਰ ਦੇ ਦਰਬੰਗਾ ਵਿੱਚ ਹੋਇਆ ਸੀ ।

https://twitter.com/imsanjaimishra/status/1187731185079701505

ਸੰਜੇ ਦੇ ਪਿਤਾ ਸੰਭੂਨਾਥ ਮਿਸ਼ਰਾ ਪੇਸ਼ੇ ਤੋਂ ਪੱਤਰਕਾਰ ਸਨ ਜਦੋਂ ਕਿ ਉਹਨਾਂ ਦੇ ਦਾਦਾ ਜ਼ਿਲ੍ਹਾ ਮਜਿਸ਼ਟ੍ਰੇਟ ਸਨ । ਸੰਜੇ ਨੇ ਆਪਣੀ ਪੜ੍ਹਾਈ ਬੀਐੱਚਯੂ ਕੈਂਪਸ ਤੋਂ ਕੀਤੀ, ਇਸ ਤੋਂ ਬਾਅਦ ਉਹਨਾਂ ਨੇ ਆਪਣੀ ਬੈਚਲਰ ਡਿਗਰੀ ਪੂਰੀ ਕੀਤੀ ਤੇ ਬਾਅਦ ਵਿੱਚ ਰਾਸ਼ਟਰੀ ਡਰਾਮਾ ਸਕੂਲ ਵਿੱਚ ਦਾਖਲਾ ਲੈ ਲਿਆ । ਇਸ ਦੌਰਾਨ ਸੰਜੇ ਦੇ ਪਿਤਾ ਦੀ ਮੌਤ ਹੋ ਗਈ ਤੇ ਉਹ ਸਭ ਕੁਝ ਛੱਡ ਕੇ ਆ ਗਏ ਤੇ ਇੱਕ ਢਾਬੇ ਤੇ ਕੰਮ ਕਰਨ ਲੱਗੇ ।

https://twitter.com/imsanjaimishra/status/1185150171983863808

Related Post