ਅਜੀਬ ਅੰਧਵਿਸ਼ਵਾਸ਼ ਦੇ ਸ਼ਿਕਾਰ ਸਨ ਸੰਜੀਵ ਕੁਮਾਰ, ਤਾਉਮਰ ਨਹੀਂ ਕਰਵਾਇਆ ਵਿਆਹ …!

By  Rupinder Kaler July 9th 2020 11:18 AM

ਸੰਜੀਵ ਕੁਮਾਰ ਉਹ ਅਦਾਕਾਰ ਹਨ ਜਿਨ੍ਹਾਂ ਦੇ ਕੰਮ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀਂ ਹੀ ਘੱਟ ਹੈ । 9 ਜੁਲਾਈ 1938 ਨੂੰ ਗੁਜਰਾਤ ਦੇ ਸੂਰਤ ਵਿੱਚ ਜਨਮੇ ਸੰਜੀਵ ਇੱਕ ਗਜਬ ਦੇ ਕਲਾਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਸ਼ਾਲੀਨ ਇਨਸਾਨ ਸਨ । ਕੰਮ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਸ਼ੋਲੇ ਵਿੱਚ ਠਾਕੁਰ ਦਾ ਕਿਰਦਾਰ ਅਮਰ ਹੋ ਗਿਆ ।

ਸੰਜੀਵ ਦੇ ਕਿਰਦਾਰਾਂ ਤੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਲਿਸਟ ਬਹੁਤ ਲੰਮੀ ਹੋ ਜਾਵੇਗੀ ਪਰ ਜੇਕਰ ਉਹਨਾਂ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨਾਲ ਕਈ ਦਿਲਚਸਪ ਗੱਲਾਂ ਜੁੜੀਆਂ ਹੋਈਆਂ ਹਨ । ਸੰਜੀਵ ਦਾ ਅਸਲ ਨਾਂਅ ਜੇਠਾਲਾਲ ਜਰੀਵਾਲ ਸੀ । ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੰਜੀਵ ਨੇ ਪੂਰੀ ਜ਼ਿੰਦਗੀ ਵਿਆਹ ਨਹੀਂ ਸੀ ਕਰਵਾਇਆ ।

ਸੰਜੀਵ ਨੂੰ ਬਾਲੀਵੁੱਡ ਦਾ ਪਹਿਲਾ ਰਿਅਲ ਲਾਈਫ ਬੈਚਲਰ ਵੀ ਕਿਹਾ ਜਾਂਦਾ ਸੀ । ਸੰਜੀਵ ਅਸਲ ਜ਼ਿੰਦਗੀ ਵਿੱਚ ਅਜੀਬ ਅੰਧਵਿਸ਼ਵਾਸ਼ ਦੇ ਸ਼ਿਕਾਰ ਸਨ । ਉਹਨਾਂ ਨੂੰ ਇਹ ਅੰਧਵਿਸ਼ਵਾਸ਼ ਸੀ ਕਿ ਉਹਨਾਂ ਦੇ ਪਰਿਵਾਰ ਵਿੱਚ ਵੱਡੇ ਬੇਟੇ ਦੇ 10 ਸਾਲਾਂ ਦੇ ਹੋਣ ’ਤੇ ਪਿਤਾ ਦੀ ਮੌਤ ਹੋ ਜਾਂਦੀ ਹੈ । ਸੰਜੀਵ ਦੇ ਦਾਦੇ, ਪਿਤਾ ਅਤੇ ਭਰਾ ਨਾਲ ਇਹ ਹੋ ਚੁੱਕਿਆ ਸੀ । ਸੰਜੀਵ ਨੇ ਆਪਣੇ ਭਰਾ ਦੇ ਬੇਟੇ ਨੂੰ ਗੋਦ ਲਿਆ ਸੀ ਅਤੇ ਉਸ ਦੇ ਦਸ ਸਾਲਾਂ ਦੇ ਹੋਣ ’ਤੇ ਉਹਨਾਂ ਦੀ ਮੌਤ ਹੋ ਗਈ ਸੀ ।

Related Post