ਡੱਬੂ ਅੰਕਲ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਰਿਤਿੱਕ ਰੋਸ਼ਨ ਦੇ ਗੀਤ 'ਤੇ ਕਿੱਤਾ ਜ਼ਬਰਦਸਤ ਡਾਂਸ

By  Gourav Kochhar July 6th 2018 07:03 AM

ਡੱਬੂ ਅੰਕਲ ਉਰਫ ਸੰਜੀਵ ਸ਼੍ਰੀਵਾਸਤਵ ਦਾ ਡਾਂਸ ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਫਿਲਮ ਦੇ ਗੀਤ 'ਆਪ ਕੇ ਆ ਜਾਨੇ ਸੇ' 'ਤੇ ਡਾਂਸ ਕਰਨ ਤੋਂ ਬਾਅਦ ਉਹ ਰਾਤੋਂ-ਰਾਤ ਸਟਾਰ ਬਣ ਗਏ ਸਨ। ਇਸ ਤੋਂ ਬਾਅਦ ਸੁਨੀਲ ਸ਼ੈਟੀ ਨੇ ਵੀ ਉਨ੍ਹਾਂ ਨੂੰ ਮੁੰਬਈ ਬੁਲਾ ਕੇ ਮੁਲਾਕਾਤ ਕੀਤੀ ਸੀ। ਉੱਥੇ ਮਸ਼ਹੂਰ ਹੋਣ ਤੋਂ ਬਾਅਦ ਸੰਜੀਵ ਸ਼੍ਰੀਵਾਸਤਵ ਨੂੰ ਸਲਮਾਨ ਖਾਨ Salman Khan ਦੇ ਸ਼ੋਅ 'ਚ ਵੀ ਦੇਖਿਆ ਗਿਆ। ਹੁਣ ਸੰਜੀਵ ਸ਼੍ਰੀਵਾਸਤਵ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਡੱਬੂ ਅੰਕਲ ਦਾ ਇਸ ਵਾਰ ਡਾਂਸ ਐਕਟਰ ਰਿਤਿਕ ਰੋਸ਼ਨ ਦੀ ਫਿਲਮ 'ਕਹੋ ਨਾ ਪਿਆਰ ਹੈ' ਗੀਤ 'ਤੇ ਹੈ। ਆਪਣੇ ਇਸ ਨਵੇਂ ਡਾਂਸ ਵੀਡੀਓ 'ਚ ਸੰਜੀਵ ਸ਼੍ਰੀਵਾਸਤਵ ਨੇ ਸ਼ਾਨਦਾਰ ਡਾਂਸ ਕਰਦਿਆਂ ਰਿਤਿਕ ਰੋਸ਼ਨ ਨੂੰ ਸਖਤ ਟੱਕਰ ਦਿੱਤੀ ਹੈ।

https://twitter.com/DabbutheDancer/status/1014089295479463936

ਉਨ੍ਹਾਂ ਨੇ ਇਸ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ, ''ਡਾਂਸ ਦੇ ਮਹਾਦੇਵ ਰਿਤਿਕ ਨੂੰ ਸਮਰਪਿਤ। ਇਸ ਦੇ ਨਾਲ ਹੀ ਉਨ੍ਹਾਂ ਨੇ #sanjeevshrivastva #dancinguncle ਦਾ ਹੈਸ਼ਟੈਗ ਵੀ ਲਗਾਇਆ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਤੋਂ ਬਾਅਦ ਸੰਜੀਵ ਸ਼੍ਰੀਵਾਸਤਵ ਨੇ 'ਡਾਂਸ ਦੀਵਾਨੇ' (ਡਾਂਸਿੰਗ ਰਿਐਲਿਟੀ ਸ਼ੋਅ) ਦੇ ਸੈੱਟ 'ਤੇ ਗੋਵਿੰਦਾ ਨਾਲ ਮੁਲਾਕਾਤ ਕੀਤੀ ਸੀ। ਪਿਛਲੇ ਮਹੀਨੇ ਹੋਈ ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕਿਹਾ, ''ਗੋਵਿੰਦਾ ਜੀ ਨਾਲ ਮੁਲਾਕਾਤ ਕਰਕੇ ਮੇਰਾ ਸੁਪਨਾ ਪੂਰਾ ਹੋਇਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੈਂ ਗੋਵਿੰਦਾ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਅਤੇ ਮੇਰਾ ਸ਼ੁਰੂਆਤ ਤੋਂ ਹੀ ਸੁਪਨਾ ਸੀ ਕਿ ਮੈਂ ਗੋਵਿੰਦਾ ਜੀ ਨਾਲ ਸਟੇਜ ਸ਼ੇਅਰ ਕਰਾਂ।''

govinda

Related Post